World >> The Tribune


ਪਾਕਿਸਤਾਨ ਵਿੱਚ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਹੋਣ ਲੱਗੀਆਂ: ਮਹਿਬੂਬਾ


Link [2022-04-13 01:41:07]



ਸ੍ਰੀਨਗਰ, 11 ਅਪਰੈਲ

ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਵਿੱਚ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਹੋ ਰਹੀਆਂ ਹਨ ਅਤੇ ਗੁਆਂਢੀ ਦੇਸ਼ ਵਿੱਚ ਸਿਆਸੀ ਸਥਿਰਤਾ ਸਾਡੇ ਲਈ ਚੰਗੀ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਉਹ ਨਵੀਂ ਸਰਕਾਰ ਚਾਹੁੰਦਾ ਹੈ ਜਾਂ ਨਵੇਂ ਸਿਰੇ ਤੋਂ ਚੋਣਾਂ ਕਰਵਾਉਣਾ ਚਾਹੁੰਦਾ ਹੈ ਤਾਂ ਕਿ ਉਥੇ ਲੋਕਤੰਤਰ ਮਜ਼ਬੂਤ ਹੋ ਸਕੇ।

ਇੱਥੇ ਆਪਣੇ ਪਾਰਟੀ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਬੂਬਾ ਨੇ ਕਿਹਾ, ''ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਕਿਹਾ ਕਰਦੇ ਸਨ ਕਿ ਭਾਰਤ ਆਪਣੇ ਮਜ਼ਬੂਤ ਲੋਕਤੰਤਰ ਕਾਰਨ ਜਿਊਂਦਾ ਹੈ। ਅੱਜ, ਅਸੀਂ ਪਾਕਿਸਤਾਨ ਵਿੱਚ ਜਮਹੂਰੀਅਤ ਦੀ ਉਥਲ-ਪੁਥਲ ਨੂੰ ਦੇਖ ਰਹੇ ਹਾਂ ਅਤੇ ਉੱਥੇ ਹੌਲੀ ਹੌਲੀ ਇਸ ਦੀਆਂ ਜੜ੍ਹਾਂ ਮਜ਼ਬੂਤ ਹੋ ਰਹੀਆਂ ਹਨ।'' ਉਨ੍ਹਾਂ ਕਿਹਾ, ''ਉਹ ਸਾਡਾ ਗੁਆਂਢੀ ਹੈ ਅਤੇ ਅਸੀਂ ਇੱਕ ਸਥਿਰ ਦੇਸ਼ ਚਾਹੁੰਦੇ ਹਾਂ। ਉਸ ਨੂੰ ਜਲਦੀ ਤੈਅ ਕਰਨਾ ਚਾਹੀਦਾ ਹੈ ਕਿ ਉਹ ਨਵੀਂ ਸਰਕਾਰ ਚਾਹੁੰਦਾ ਹੈ ਜਾਂ ਨਵੇਂ ਸਿਰੇ ਤੋਂ ਚੋਣਾਂ। ਉਹ ਜੋ ਵੀ ਚਾਹੁੰਦਾ ਹੋਵੇ, ਉਥੇ ਸਾਡੇ ਦੇਸ਼ ਵਾਂਗ ਜਮਹੂਰੀਅਤ ਮਜ਼ਬੂਤ ਹੋ ਰਹੀ ਹੈ।'' -ਪੀਟੀਆਈ



Most Read

2024-09-20 13:48:47