World >> The Tribune


ਚੀਨ ਦਾ ਗੁਆਂਗਜ਼ਾਊ ਸ਼ਹਿਰ ਬੰਦ


Link [2022-04-13 01:41:07]



ਪੇਈਚਿੰਗ, 11 ਅਪਰੈਲ

ਚੀਨ ਨੇ ਕਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਅੱਜ ਨਿਰਮਾਣ ਇਕਾਈ ਦੇ ਹੱਬ ਗੁਆਂਗਜ਼ਾਊ ਸ਼ਹਿਰ ਨੂੰ ਬੰਦ ਕਰ ਦਿੱਤਾ ਹੈ। ਸ਼ੰਘਾਈ ਵਿੱਚ ਕਰੋਨਾ ਦੇ ਸਭ ਤੋਂ ਵੱਧ ਮਾਮਲੇ ਹਨ। ਇੱਥੇ ਕਰੋਨਾ ਦੇ ਅੱਜ 26,087 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸਿਰਫ਼ 914 ਵਿੱਚ ਹੀ ਇਸ ਲਾਗ ਦੇ ਲੱਛਣ ਨਜ਼ਰ ਆਏ। ਸ਼ੰਘਾਈ ਦੇ ਦੋ ਕਰੋੜ 60 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਸਖ਼ਤ ਲੌਕਡਾਊਨ ਲਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕਈ ਪਰਿਵਾਰਾਂ ਨੂੰ ਤਿੰਨ ਹਫ਼ਤਿਆਂ ਤੱਕ ਘਰਾਂ ਵਿੱਚੋਂ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਾਲਾਂਕਿ, ਗੁਆਂਗਜ਼ਾਊ ਵਿੱਚ ਇਸ ਤਰ੍ਹਾਂ ਦੇ ਲੌਕਡਾਊਨ ਦਾ ਫਿਲਹਾਲ ਐਲਾਨ ਨਹੀਂ ਕੀਤਾ ਗਿਆ। ਇਹ ਬੰਦਰਗਾਹ ਵਾਲਾ ਸ਼ਹਿਰ ਹਾਂਗਕਾਂਗ ਦੇ ਉਤਰ-ਪੱਛਮ ਵਿੱਚ ਸਥਿਤ ਹੈ ਅਤੇ ਇੱਥੇ ਕਈ ਵੱਡੀਆਂ ਕੰਪਨੀਆਂ ਦੇ ਦਫ਼ਤਰ ਹਨ। ਗੁਆਂਗਜ਼ਾਊ ਵਿੱਚ ਅੱਜ ਕਰੋਨਾ ਦੇ 27 ਨਵੇਂ ਮਾਮਲੇ ਸਾਹਮਣੇ ਆੲੇ ਹਨ। ਇੱਥੋਂ ਦੇ ਇੱਕ ਨੁਮਾਇਸ਼ ਕੇਂਦਰ ਨੂੰ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਬੁਲਾਰੇ ਚੇਨ ਬਿਨ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਸਿਰਫ਼ ਬਹੁਤ ਜ਼ਰੂਰੀ ਹੋਣ 'ਤੇ ਹੀ ਨਾਗਰਿਕ ਗੁਆਂਗਜ਼ਾਊ ਤੋਂ ਜਾ ਸਕਦੇ ਹਨ। ਉਨ੍ਹਾਂ ਕੋਲ 48 ਘੰਟੇ ਪਹਿਲਾਂ ਨੈਗੇਟਿਵ ਕਰੋਨਾ ਰਿਪੋਰਟ ਹੋਣੀ ਚਾਹੀਦੀ ਹੈ। -ਪੀਟੀਆਈ



Most Read

2024-09-20 13:54:05