Sport >> The Tribune


ਐੱਫਆਈਐੱਚ ਪ੍ਰੋ ਲੀਗ: ਭਾਰਤੀ ਮਹਿਲਾ ਟੀਮ ਦੇ ਇੰਗਲੈਂਡ ਖ਼ਿਲਾਫ਼ ਮੈਚ ਰੱਦ


Link [2022-04-13 01:41:05]



ਭੁਵਨੇਸ਼ਵਰ, 10 ਅਪਰੈਲ

ਭਾਰਤੀ ਮਹਿਲਾ ਟੀਮ ਦੇ ਇੰਗਲੈਂਡ ਖ਼ਿਲਾਫ਼ ਐੱਫਆਈਐੱਚ ਪ੍ਰੋ ਲੀਗ ਦੇ ਦੋ ਮੈਚ ਰੱਦ ਕਰ ਦਿੱਤੇ ਗਏ ਹਨ। ਇਹ ਮੈਚ ਪਹਿਲਾਂ ਵਿਰੋਧੀ ਟੀਮ ਵਿੱਚ ਕਰੋਨਾ ਸਬੰਧੀ ਮਾਮਲਿਆਂ ਕਾਰਨ ਮੁਲਤਵੀ ਕੀਤੇ ਗਏ ਸਨ। ਮੈਚ ਰੱਦ ਹੋਣ ਸਦਕਾ ਸਵਿਤਾ ਦੀ ਅਗਵਾਈ ਭਾਰਤੀ ਮਹਿਲਾ ਹਾਕੀ ਟੀਮ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਈ ਹੈ। ਇਹ ਦੋਵੇਂ ਮੈਚ ਪਹਿਲਾਂ ਇੱਥੇ ਕਾਲਿੰਗਾ ਸਟੇਡੀਅਮ ਵਿੱਚ 2 ਅਤੇ 3 ਅਪਰੈਲ ਨੂੰ ਖੇਡੇ ਜਾਣੇ ਸਨ ਪਰ ਇੰਗਲੈਂਡ ਦੀ ਟੀਮ ਵਿੱਚ ਕਰੋਨਾ ਕੇਸਾਂ ਅਤੇ ਜ਼ਖ਼ਮੀ ਖਿਡਾਰੀਆਂ ਦੀ ਗਿਣਤੀ ਵੱਧ ਹੋਣ ਕਾਰਨ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਹ ਦੋਵੇਂ ਮੈਚ ਰੱਦ ਹੋਣ ਕਾਰਨ ਭਾਰਤੀ ਟੀਮ ਨੂੰ 6 ਅੰਕ (ਦੋਵਾਂ ਮੈਚਾਂ ਦੇ 3-3 ਅੰਕ) ਮਿਲੇ ਹਨ। -ਪੀਟੀਆਈ



Most Read

2024-09-19 16:29:00