Breaking News >> News >> The Tribune


ਰਾਹੁਲ ਗਾਂਧੀ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ


Link [2022-04-13 01:41:03]



ਪਟਨਾ, 12 ਅਪਰੈਲ

ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਖਿਲਾਫ਼ ਪਟਨਾ ਦੀ ਐੱਮਐੱਲਏ/ਐੱਮਐੱਲਸੀ ਕੋਰਟ ਵਿੱਚ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਮੋਦੀ ਨੇ ਰਾਹੁਲ ਗਾਂਧੀ ਉੱਤੇ ਸਾਲ 2019 ਵਿੱਚ ਕਰਨਾਟਕ 'ਚ ਕੀਤੀ ਚੋਣ ਤਕਰੀਰ ਦੌਰਾਨ ਵਿਵਾਦਿਤ ਟਿੱਪਣੀ ਲਈ ਦੋਸ਼ ਮੜੇ ਹਨ। ਉਦੋਂ ਰਾਹੁਲ ਨੇ 'ਸਾਰੇ ਮੋਦੀਆਂ ਨੂੰ ਚੋਰ' ਕਿਹਾ ਸੀ। ਰਾਹੁਲ ਗਾਂਧੀ ਨੇ ਕਰਨਾਟਕ ਦੇ ਕੋਲਾਰ ਜ਼ਿਲ੍ਹੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਨੋਟਬੰਦੀ ਲਾਗੂ ਕਰਕੇ ਸਾਰੇ ਦੇਸ਼ਵਾਸੀਆਂ ਨੂੰ ਬੈਂਕਾਂ ਦੀਆਂ ਕਤਾਰਾਂ 'ਚ ਖੜ੍ਹਾ ਕਰ ਛੱਡਿਆ। -ਆਈਏਐੱਨਐੱਸ



Most Read

2024-09-21 03:42:26