Breaking News >> News >> The Tribune


ਮਾਰਨ ਤੇ ਕਾਲ ਏਅਰਵੇਜ਼ ਨੂੰ ਵਿਆਜ ਦੇਵੇ ਸਪਾਈਸਜੈੱਟ: ਸੁਪਰੀਮ ਕੋਰਟ


Link [2022-04-13 01:41:03]



ਨਵੀਂ ਦਿੱਲੀ, 12 ਅਪਰੈਲ

ਸੁਪਰੀਮ ਕੋਰਟ ਨੇ ਸ਼ੇਅਰ ਟਰਾਂਸਫਰ ਨੂੰ ਲੈ ਕੇ ਵਿਆਜ ਦੇਣ ਦੇ ਮਾਮਲੇ ਨਾਲ ਜੁੜੇ ਵਿਵਾਦ ਦੇ ਹੱਲ ਲਈ ਅੱਜ ਸਸਤੀਆਂ ਹਵਾਈ ਸੇਵਾਵਾਂ ਦੇਣ ਵਾਲੀ ਏਅਰਲਾਈਨ ਸਪਾਈਸਜੈੱਟ ਨੂੰ ਕਲਾਨਿਧੀ ਮਾਰਨ ਅਤੇ ਕਾਲ ਏਅਰਵੇਜ਼ ਨੂੰ ਕੁੱਝ ਵਿਆਜ ਦੇਣ ਲਈ ਕਿਹਾ ਹੈ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਅਤੇ ਜਸਟਿਸ ਕ੍ਰਿਸ਼ਨ ਮੁਰਾਰੀ ਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸਪਾਈਸਜੈੱਟ ਦੇ ਵਕੀਲ ਮੁਕੁਲ ਰੋਹਤਗੀ ਨੂੰ ਕਿਹਾ, ''ਉਸ ਨੂੰ ਕੁੱਝ ਵਿਆਜ ਦੇਣਾ ਚਾਹੀਦਾ ਹੈ। ਤੁਸੀਂ ਉਸ ਤੋਂ ਕੁੱਝ ਵਿਆਜ ਦੇਣ ਬਾਰੇ ਪੁੱਛੋ।'' ਸਾਲਸੀ ਟ੍ਰਿਬਿਊਨਲ ਨੇ ਇਸ ਮਾਮਲੇ ਵਿੱਚ 920 ਕਰੋੜ ਰੁਪਏ ਦੇਣ ਦਾ ਸਪਾਈਸਜੈੱਟ ਨੂੰ ਨਿਰਦੇਸ਼ ਦਿੱਤਾ ਸੀ। ਇਸ ਵਿੱਚ ਵਿਆਜ ਦੇ ਰੂਪ ਵਿੱਚ 243 ਕਰੋੜ ਰੁਪਏ ਦੇ ਭੁਗਤਾਨ ਦਾ ਮਾਮਲਾ ਸੁੁਪਰੀਮ ਕੋਰਟ ਪਹੁੰਚਿਆ ਹੋਇਆ ਹੈ। -ਪੀਟੀਆਈ



Most Read

2024-09-21 03:29:06