Breaking News >> News >> The Tribune


ਭਰਾ ਦਾ ਪੂਰਾ ਪਰਿਵਾਰਕ ਖ਼ਤਮ ਕਰਨ ਮਗਰੋਂ ਵਿਅਕਤੀ ਵੱਲੋਂ ਆਤਮ-ਸਮਰਪਣ


Link [2022-04-13 01:41:03]



ਭੁਬਨੇਸ਼ਵਰ, 12 ਅਪਰੈਲ

ਇੱਕ ਦਿਲ-ਦਹਿਲਾਊ ਘਟਨਾ ਵਿੱਚ ਉੜੀਸਾ ਦੇ ਕਟਕ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੇ ਜ਼ਮੀਨੀ ਝਗੜੇ ਨੂੰ ਲੈ ਕੇ ਆਪਣੇ ਵੱਡੇ ਭਰਾ ਦਾ ਪੂਰਾ ਪਰਿਵਾਰ ਖ਼ਤਮ ਕਰ ਦਿੱਤਾ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਕਟਕ ਜ਼ਿਲ੍ਹੇ ਦੇ ਕੁਸੂਪੁਰ ਪਿੰਡ ਦੀ ਹੈ। ਮੁਲਜ਼ਮ ਸ਼ਿਬਾ ਪ੍ਰਸਾਦ ਸਾਹੂ (42) ਨੇ ਇੱਕ ਵੀਡੀਓ ਵਿੱਚ ਆਪਣਾ ਅਪਰਾਧ ਕਬੂਲ ਕੀਤਾ ਹੈ। ਉਸ ਨੇ ਇਹ ਵੀਡੀਓ ਪਿੰਡ ਦੇ ਸਰਪੰਚ ਅਤੇ ਕੁੱਝ ਹੋਰ ਮੋਹਤਬਰਾਂ ਨੂੰ ਭੇਜਿਆ ਹੈ। ਬਾਅਦ ਵਿੱਚ ਉਸ ਨੇ ਜਜਪੁਰ ਜ਼ਿਲ੍ਹੇ ਵਿੱਚ ਬਲੀਚੰਦਰਪਪੁਰ ਪੁਲੀਸ ਕੋਲ ਆਤਮ-ਸਮਰਪਣ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਅਲੇਖ ਚੰਦਰ ਸਾਹੂ (46), ਉਸ ਦੀ ਪਤਨੀ ਰਸ਼ਮੀ ਰੇਖਾ ਪਰੁਸਤੀ (41), ਉਨ੍ਹਾਂ ਦੀ ਧੀ ਸਮਰੁਤੀ ਸੰਧਿਆ (19) ਅਤੇ ਦੋ ਪੁੱਤਰਾਂ ਸਮਰੁਤੀ ਸਾਹਿਲ (18) ਤੇ ਸਮਰੁਤੀ ਸੌਰਵ (16) ਵਜੋਂ ਹੋਈ ਹੈ। -ਆਈਏਐੱਨਐੱਸ



Most Read

2024-09-21 03:27:57