Breaking News >> News >> The Tribune


ਦੂਜੀ ਤੇ ਇਹਤਿਆਤੀ ਡੋਜ਼ ਦਰਮਿਆਨ ਵਕਫ਼ੇ ਨੂੰ ਘਟਾਉਣ ਦੀ ਅਪੀਲ


Link [2022-04-13 01:41:03]



ਨਵੀਂ ਦਿੱਲੀ, 12 ਅਪਰੈਲ

ਵੈਕਸੀਨ ਬਣਾਉਣ ਵਾਲੀ ਵੱਡੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਦੇ ਸੀਈਓ ਅਦਰ ਪੂਨਾਵਾਲਾ ਨੇ ਕਿਹਾ ਕਿ ਕੰਪਨੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਰੋਕੂ ਵੈਕਸੀਨ ਦੀ ਦੂਜੀ ਅਤੇ ਇਹਤਿਆਤੀ ਡੋਜ਼ ਦਰਮਿਆਨ ਵਕਫ਼ੇ ਨੂੰ ਮੌਜੂਦਾ ਨੌਂ ਮਹੀਨਿਆਂ ਤੋਂ ਘਟਾ ਕੇ ਛੇ ਮਹੀਨਿਆਂ ਦਾ ਕਰ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਕੋਵਿਡ ਦੇ ਉਭਰਦੇ ਸਰੂਪਾਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 2021 ਦੀ ਪਹਿਲੀ ਤਿਮਾਹੀ ਦੌਰਾਨ ਲੋਕਾਂ ਅਤੇ ਵਿਰੋਧੀ ਧਿਰ ਦੇ ਰੌਲੇ ਕਾਰਨ ਉਹ ਵੈਕਸੀਨ ਬਰਾਮਦ ਕਰਨ ਦੀ ਵਚਨਬੱਧਤਾ ਨੂੰ ਪੂਰਾ ਨਹੀਂ ਕਰ ਸਕੇ। ਪੂਨਾਵਾਲਾ ਨੇ ਅੱਜ ਵੈਕਸੀਨ ਦੀ ਵਰਤੋਂ ਲਈ ਵਿਸ਼ਵਵਿਆਪੀ ਸਮਝੌਤੇ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਕਰੋਨਾ ਰੋਕੂ ਵੈਕਸੀਨ ਦੀ ਬਰਾਮਦ 'ਤੇ ਲਾਈ ਲਗਪਗ ਦੋ ਮਹੀਨਿਆਂ ਦੀ ਪਾਬੰਦੀ ਕਾਰਨ ਭਾਰਤ ਅਤੇ ਐੱਸਆਈਆਈ ਦੀ ਸ਼ਾਖ ਨੂੰ ਗੰਭੀਰ ਨੁਕਸਾਨ ਪੁੱਜਿਆ ਹੈ। -ਪੀਟੀਆਈ



Most Read

2024-09-21 03:34:32