Breaking News >> News >> The Tribune


ਯੂਜੀਸੀ ਵੱਲੋਂ ਇੱਕੋ ਸਮੇਂ ਦੋ ਡਿਗਰੀਆਂ ਕਰਨ ਦੀ ਇਜਾਜ਼ਤ


Link [2022-04-13 01:41:03]



ਨਵੀਂ ਦਿੱਲੀ, 12 ਅਪਰੈਲ

ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ) ਦੇ ਪ੍ਰਧਾਨ ਜਗਦੀਸ਼ ਕੁਮਾਰ ਨੇ ਅੱਜ ਐਲਾਨ ਕੀਤਾ ਕਿ ਵਿਦਿਆਰਥੀ ਹੁਣ ਇੱਕ ਹੀ ਯੂਨੀਵਰਸਿਟੀ ਜਾਂ ਵੱਖ-ਵੱਖ ਸੰਸਥਾਵਾਂ ਤੋਂ ਇੱਕੋ ਸਮੇਂ ਦੋ ਫੁੱਲ-ਟਾਈਮ ਡਿਗਰੀ ਪ੍ਰੋਗਰਾਮਾਂ ਵਿੱਚ ਇਕੱਠੇ ਸਿੱਧੇ ਤਰੀਕੇ ਨਾਲ ਪੜ੍ਹਾਈ ਕਰ ਸਕਣਗੇ। ਯੂਜੀਸੀ ਇਸ ਸਬੰਧ ਵਿੱਚ ਜਲਦੀ ਹੀ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਜਗਦੀਸ਼ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ''ਨਵੀਂ ਕੌਮੀ ਸਿੱਖਿਆ ਨੀਤੀ ਵਿੱਚ ਕੀਤੇ ਗਏ ਐਲਾਨ ਅਨੁਸਾਰ ਅਤੇ ਵਿਦਿਆਰਥੀਆਂ ਨੂੰ ਬਹੁ-ਪੱਖ ਹੁਨਰ ਪ੍ਰਦਾਨ ਕਰਨ ਲਈ ਯੂਜੀਸੀ ਨਵੇਂ ਦਿਸ਼ਾ-ਨਿਰਦੇਸ਼ ਲਿਆ ਰਿਹਾ ਹੈ, ਜਿਸ ਵਿੱਚ ਕਿਸੇ ਉਮੀਦਵਾਰ ਨੂੰ ਇਕੱਠੇ ਸਿੱਧੇ ਢੰਗ ਨਾਲ (ਫ਼ਿਜ਼ੀਕਲ ਮੋਡ) ਨਾਲ ਦੋ ਡਿਗਰੀ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਡਿਗਰੀ ਪ੍ਰੋਗਰਾਮ ਜਾਂ ਤਾਂ ਇੱਕ ਹੀ ਯੂਨੀਵਰਸਿਟੀ ਜਾਂ ਵੱਖ-ਵੱਖ ਯੂਨੀਵਰਸਿਟੀ ਤੋਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਫਲਾਈਨ ਅਤੇ ਆਨਲਾਈਨ ਤਰੀਕੇ ਨਾਲ ਵੀ ਇਕੱਠੇ ਦੋ ਡਿਗਰੀ ਪ੍ਰੋਗਰਾਮਾਂ ਵਿੱਚ ਪੜ੍ਹਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। -ਪੀਟੀਆਈ



Most Read

2024-09-21 03:39:12