Breaking News >> News >> The Tribune


ਅਨੰਤਨਾਗ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲੀ-ਸਿੱਕਾ ਬਰਾਮਦ


Link [2022-04-13 01:41:03]



ਸ੍ਰੀਨਗਰ, 12 ਅਪਰੈਲ

ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਪੁਲੀਸ ਨੇ ਇੱਕ ਲਾਵਾਰਿਸ ਵਾਹਨ 'ਚੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ, ਦੁਰੂ ਇਲਾਕੇ ਵਿੱਚ ਮਹਿਮੂਦਾਬਾਦ ਪੁਲ ਨੇੜੇ ਸੋਮਵਾਰ ਰਾਤ ਨੂੰ ਗਸ਼ਤ ਦੌਰਾਨ ਇੱਕ ਵਾਹਨ ਨਜ਼ਰ ਆਇਆ। ਪੁਲੀਸ ਟੀਮ ਨੂੰ ਦੇਖ ਕੇ ਵਾਹਨ ਰੁਕ ਗਿਆ, ਜਿਸ ਤੋਂ ਪੁਲੀਸ ਮੁਲਾਜ਼ਮਾਂ ਨੂੰ ਸ਼ੱਕ ਪੈਦਾ ਹੋ ਗਿਆ। ਪੁਲੀਸ ਵੱਲੋਂ ਗੋਲੀਆਂ ਚਲਾਉਣ 'ਤੇ ਵਾਹਨ ਚਾਲਕ ਭੱਜ ਗਿਆ। ਵਾਹਨ ਦੀ ਤਲਾਸ਼ੀ ਲੈਣ 'ਤੇ ਉਸ ਵਿੱਚੋਂ ਇੱਕ ਏਕੇ -56 ਰਾਈਫਲ, ਦੋ ਪਿਸਤੌਲ, ਦੋ ਏਕੇ ਮੈਗਜ਼ੀਨ, ਤਿੰਨ ਪਿਸਤੌਲ ਮੈਗਜ਼ੀਨ, ਛੇ ਹੈਂਡ ਗ੍ਰੇਨੇਡ, ਏਕੇ-47 ਦੇ 44 ਰੌਂਦ, 7.9 ਐੱਮਐੱਮ ਪਿਸਤੌਲ ਦੇ 58 ਰੌਂਦ ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਸਿੱਕਾ ਬਰਾਮਦ ਕੀਤਾ ਗਿਆ। -ਪੀਟੀਆਈ



Most Read

2024-09-21 03:39:39