Breaking News >> News >> The Tribune


ਪੱਛਮੀ ਬੰਗਾਲ: ਆਸਨਸੋਲ ਲੋਕ ਸਭਾ ਤੇ ਬਾਲੀਗੰਜ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ


Link [2022-04-13 01:41:03]



ਕੋਲਕਾਤਾ, 12 ਅਪਰੈਲ

ਪੱਛਮੀ ਬੰਗਾਲ ਵਿੱਚ ਆਸਨਸੋਲ ਲੋਕ ਸਭਾ ਅਤੇ ਬਾਲੀਗੰਜ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਅੱਜ ਸਵੇਰੇ 7 ਵਜੇ ਤੋਂ ਸਖ਼ਤ ਸੁਰੱਖਿਆ ਵਿਚਕਾਰ ਵੋਟਿੰਗ ਸ਼ੁਰੂ ਹੋ ਗਈ। ਚੋਣ ਅਧਿਕਾਰੀ ਨੇ ਦੱਸਿਆ ਕਿ ਆਸਨਸੋਲ ਦੇ 2,012 ਪੋਲਿੰਗ ਸਟੇਸ਼ਨਾਂ ਵਿੱਚੋਂ ਕੁੱਲ 680 ਅਤੇ ਬਾਲੀਗੰਜ ਦੇ ਸਾਰੇ 300 ਪੋਲਿੰਗ ਸਟੇਸ਼ਨਾਂ ਨੂੰ 'ਸੰਵੇਦਨਸ਼ੀਲ' ਘੋਸ਼ਿਤ ਕੀਤਾ ਗਿਆ ਹੈ। ਆਸਨਸੋਲ ਵਿੱਚ 15 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ। ਬਾਬੁਲ ਸੁਪ੍ਰੀਓ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਸ ਨੇ ਆਸਨਸੋਲ ਦੇ ਸੰਸਦ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ, ਜਦੋਂ ਕਿ ਬਾਲੀਗੰਜ ਦੀ ਨੁਮਾਇੰਦਗੀ ਕਰਨ ਵਾਲੇ ਰਾਜ ਮੰਤਰੀ ਸੁਬਰਤ ਮੁਖਰਜੀ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਇਨ੍ਹਾਂ ਕਾਰਨਾਂ ਕਰਕੇ ਇਨ੍ਹਾਂ ਦੋਵਾਂ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਆਸਨਸੋਲ ਤੋਂ ਤ੍ਰਿਣਮੂਲ ਨੇ ਅਭਿਨੇਤਾ ਸ਼ਤਰੂਘਨ ਸਿਨਹਾ ਨੂੰ ਅਤੇ ਭਾਜਪਾ ਨੇ ਆਸਨਸੋਲ ਦੱਖਣ ਤੋਂ ਵਿਧਾਇਕ ਅਗਨੀਮਿੱਤਰਾ ਪਾਲ ਨੂੰ ਮੈਦਾਨ 'ਚ ਉਤਾਰਿਆ ਹੈ।



Most Read

2024-09-21 06:09:29