World >> The Tribune


ਜੇਕਰ ਪੱਤਰ ਵਿਵਾਦ ‘ਸਾਜ਼ਿਸ਼’ ਸਾਬਤ ਹੋਇਆ ਤਾਂ ਅਸਤੀਫ਼ਾ ਦੇ ਕੇ ਘਰ ਚਲਾ ਜਾਵਾਂਗਾ: ਸ਼ਾਹਬਾਜ਼ ਸ਼ਰੀਫ਼


Link [2022-04-11 21:14:43]



ਇਸਲਾਮਾਬਾਦ, 11 ਅਪਰੈਲ

ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖ਼ਾਨ ਦੇ 'ਵਿਦੇਸ਼ੀ ਵਿਵਾਦ' ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ''ਬੁਰਾਈ 'ਤੇ ਚੰਗਿਆਈ'' ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਕੌਮੀ ਸੁਰੱਖਿਆ ਕਮੇਟੀ ਨੂੰ ਕਥਿਤ ਵਿਦੇਸ਼ੀ ਸਾਜ਼ਿਸ਼ ਸਬੰਧੀ ਵਿਵਾਦਤ ਪੱਤਰ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਆਪਣੀ ਚੋਣ ਮਗਰੋਂ ਸ਼ਾਹਬਾਜ਼ ਸ਼ਰੀਫ ਨੇ ਸੰਸਦ ਵਿੱਚ ਕਿਹਾ, ''ਪੱਤਰ ਵਿਵਾਦ ਜੇਕਰ 'ਸਾਜ਼ਿਸ਼' ਸਾਬਤ ਹੋ ਗਿਆ ਤਾਂ, ਮੈਂ ਅਸਤੀਫ਼ਾ ਦੇ ਕੇ ਘਰ ਚਲਾ ਜਾਵਾਂਗਾ।'' ਇਸੇ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ, ''ਅਸੀਂ ਭਾਰਤ ਨਾਲ ਚੰਗੇ ਸਬੰਧ ਚਾਹੁੰਦੇ ਹਾਂ, ਪਰ ਕਸ਼ਮੀਰ ਮੁੱਦੇ ਹੱਲ ਬਿਨਾਂ ਇਹ ਹਾਸਲ ਨਹੀਂ ਕੀਤੇ ਜਾ ਸਕਦੇ।'' -ਪੀਟੀਆਈ



Most Read

2024-09-20 13:33:09