World >> The Tribune


‘ਪੋਲੈਂਡ ਦੇ ਰਾਸ਼ਟਰਪਤੀ ਦਾ ਜਹਾਜ਼ ਹਾਦਸਾਗ੍ਰਸਤ ਹੋਣ ਪਿੱਛੇ ਸੀ ਰੂਸ ਦਾ ਹੱਥ’


Link [2022-04-11 21:14:43]



ਵਾਰਸਾ, 11 ਅਪਰੈਲ

ਪੋਲੈਂਡ ਸਰਕਾਰ ਦੀ ਇੱਕ ਵਿਸ਼ੇਸ ਕਮਿਸ਼ਨ ਨੇ ਇੱਕ ਵਾਰ ਫਿਰ ਇਹ ਦੋਸ਼ ਦੁਹਰਾਇਆ ਹੈ ਕਿ ਸਾਲ 2010 ਵਿੱਚ ਪੋਲੈਂਡ ਦੇ ਰਾਸ਼ਟਰਪਤੀ ਲੇਕ ਕੇਕਜਿੰਸਕੀ ਦਾ ਜਹਾਜ਼ ਹਾਦਸਾਗ੍ਰਸਤ ਹੋਣ ਪਿੱਛੇ ਰੂਸ ਦਾ ਹੱਥ ਸੀ। ਰੂੁਸ ਵਿੱਚ ਹੋਏ ਇਸ ਹਾਦਸੇ ਵਿੱਚ 95 ਹੋਰ ਯਾਤਰੀਆਂ ਦੀ ਮੌਤ ਹੋ ਗਈ ਸੀ। ਸੋਮਵਾਰ ਨੂੰ ਕਮਿਸ਼ਨ ਦੀ ਜਾਰੀ ਸੱਜਰੀ ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਹੈ ਸੋਵੀਅਤ ਵਿੱਚ ਬਣੇ ਟੀਯੂ-154ਐੱਮ ਜਹਾਜ਼ ਵਿੱਚ 10 ਅਪਰੈਲ 2010 ਨੂੰ ਜਾਣਬੁੱਝ ਕੇ ਧਮਾਕਾਖੇਜ਼ ਉਪਕਰਨ ਲਾਇਆ ਗਿਆ ਸੀ। ਇਸ ਦੁਰਘਟਨਾ ਵਿੱਚ ਰਾਸ਼ਟਰਪਤੀ ਕੇਕਜਿੰਸਕੀ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ। ਕਮਿਸ਼ਨ ਦੇ ਮੁਖੀ ਐਂਟਨੀ ਮੇਸੀਰਵਿਜ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਉਨ੍ਹਾਂ ਦੀ ਮੌਤ ਰੂਸ ਦੀ ''ਗ਼ੈਰਕਾਨੂੰਨੀ ਦਖਲਅੰਦਾਜ਼ੀ' ਦਾ ਨਤੀਜਾ ਸੀ। ਸਾਲ 2015 ਤੋਂ 2018 ਤੱਕ ਪੋਲੈਂਡ ਦੇ ਰੱਖਿਆ ਮੰਤਰੀ ਮੇਸੀਰਵਿਜ ਨੇ ਕਿਹਾ, ''ਦਖਲਅੰਦਾਜ਼ੀ ਦਾ ਮੁੱਖ ਅਤੇ ਗ਼ੈਰ-ਵਿਵਾਦਤ ਸਬੂਤ ਜਹਾਜ਼ ਦੇ ਖੱਬੇ ਵਿੰਗ ਅਤੇ ਫਿਰ ਕੇਂਦਰੀ ਹਿੱਸੇ ਵਿੱਚ ਧਮਾਕਾ ਹੋਣਾ ਹੈ।'' ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਪੋਲੈਂਡ ਦੇ ਪਾਇਲਟਾਂ ਜਾਂ ਚਾਲਕ ਦੇ ਮੈਂਬਰਾਂ ਤੋਂ ਕੋਈ ਗਲਤੀ ਹੋਈ। ਹਾਲਾਂਕਿ ਹਾਦਸਾ ਹੋਣ ਸਮੇਂ ਮੌਸਮ ਖਰਾਬ ਸੀ। -ਏਪੀ



Most Read

2024-09-20 13:51:12