Breaking News >> News >> The Tribune


ਦੇਸ਼ ਇਹ ਗੱਲ ਪ੍ਰਧਾਨ ਮੰਤਰੀ ਦੇ ਮੂੰਹੋਂ ਸੁਣਨਾ ਚਾਹੁੰਦੈ ਕਿ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਅਸ਼ੋਕ ਗਹਿਲੋਤ


Link [2022-04-11 20:14:21]



ਜੈਪੁਰ, 11 ਅਪਰੈਲ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਥਿਤ ਤੌਰ 'ਤੇ ਧਰਮ ਦੇ ਨਾਮ 'ਤੇ ਹੋ ਰਹੀ ਹਿੰਸਾ 'ਤੇ ਚਿੰਤਾ ਜਤਾਉਂਦਿਆਂ ਸੋਮਵਾਰ ਨੂੰ ਕਿਹਾ ਕਿ ਪੂਰਾ ਦੇਸ਼ ਪ੍ਰਧਾਨ ਮੰਤਰੀ ਦੇ ਮੂੰਹੋਂ ਸੁਣਨਾ ਚਾਹੁੰਦਾ ਹੈ ਕਿ ਹਿੰਸਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੈਪੁਰ ਵਿੱਚ ਇੱਕ ਸਮਾਗਮ ਗਹਿਲੋਤ ਨੇ ਕਿਹਾ, ''ਹਿੰਸਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਹ ਗੱਲ ਪੂਰਾ ਦੇਸ਼ ਪ੍ਰਧਾਨ ਮੰਤਰੀ ਦੇ ਮੂੰਹੋਂ ਸੁਣਨਾ ਚਾਹੁੰਦਾ ਹੈ। ਅਜਿਹਾ ਨਾ ਹੋਣ ਕਾਰਨ ਥਾਂ-ਥਾਂ ਹਿੰਸਾ ਹੋ ਰਹੀ ਹੈ, ਮੈਂ ਸਮਝਦਾ ਹਾਂ ਕਿ ਇਹ ਦੇਸ਼ ਹਿੱਤ ਵਿੱਚ ਨਹੀਂ ਹੈ।'' ਉਨ੍ਹਾਂ ਕਿਹਾ, ''ਜੇਕਰ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਨ ਕਿ ਜਿਹੜਾ ਵੀ ਹਿੰਸਾ ਕਰੇਗਾ, ਚਾਹੇ ਉਹ ਕਿਸੇ ਵੀ ਜਾਤੀ, ਕਿਸੇ ਵੀ ਧਰਮ ਜਾਂ ਵਰਗ ਦਾ ਵਿਅਕਤੀ ਹੋਵੇ, ਕਾਨੂੰਨ ਆਪਣਾ ਕੰਮ ਕਰੇਗਾ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਅਜਿਹੇ ਹੀ ਨਿਰਦੇਸ਼ ਸੂਬਾ ਸਰਕਾਰਾਂ ਨੂੰ ਦੇਣ ਕਿ ਰਾਜ ਸਰਕਾਰਾਂ ਦੀ ਡਿਊਟੀ ਹੈ ਕਿ ਉਹ ਇਹ ਕੰਮ ਕਰਨ।'' ਕਰੌਲੀ ਘਟਨਾ ਸਬੰਧੀ ਰਾਜਪਾਲ ਨੂੰ ਮਿਲਣ ਗਏ ਸੂਬਾਈ ਭਾਜਪਾ ਨੇਤਾਵਾਂ ਸਬੰਧੀ ਸਵਾਲ ਦੇ ਜਵਾਬ ਵਿੱਚ ਗਹਿਲੋਤ ਨੇ ਕਥਿਤ ਦੋਸ਼ ਲਾਇਆ, ''ਇਹ ਭਾਜਪਾ ਨੇਤਾ ਤਾਂ ਅੱਗ ਲਾਉਣ ਦਾ ਕੰਮ ਕਰਦੇ ਹਨ, ਮੈਂ ਪਹਿਲਾਂ ਹੀ ਕਿਹਾ ਤੁਹਾਡਾ, ਅੱਗ ਬੁਝਾਉਣ ਲਈ ਕੋਈ ਯੋਗਦਾਨ ਨਹੀਂ ਹੈ।'' ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਵਿਰੋਧੀ ਧਿਰ ਕੋਈ ਵੀ ਮੁੱਦਾ ਨਾ ਹੋਣ ਕਾਰਨ ਜਾਣਬੁੱਝ ਕੇ ਅਜਿਹੀ ਰਾਜਨੀਤੀ ਕਰ ਰਹੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ, ''ਭਾਜਪਾ ਦੇ ਕਥਿਤ ਫਿਰਕੂ ਮਨੂਸਬਿਆਂ ਨੂੰ ਲੋਕ ਕਾਮਯਾਬ ਨਹੀਂ ਹੋਣਗੇ।'' -ਪੀਟੀਆਈ



Most Read

2024-09-21 05:52:17