Breaking News >> News >> The Tribune


ਰਾਹੁਲ ਨੂੰ ਕਾਂਗਰਸ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਣਾ ਚਾਹੀਦੈ: ਭੂੁਪੇਸ਼ ਬਘੇਲ


Link [2022-04-11 20:14:21]



ਰਾਏਪੁਰ (ਛੱਤੀਸਗੜ੍ਹ), 11 ਅਪਰੈਲ

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਣਾ ਚਾਹੀਦਾ ਹੈ ਅਤੇ ਜਿਹੜੇ ਲੋਕ ਚੋਣਾਂ ਲੜਨ ਦੇ ਚਾਹਵਾਨ ਹਨ, ਉਹ ਅਜਿਹਾ ਕਰਨ ਲਈ ਆਜ਼ਾਦ ਹਨ। ਬਘੇਲ ਨੇ ਇਹ ਗੱਲ ਪੀਟੀਆਈ ਨਾਲ ਇੱਕ ਇੰਟਰਵਿਊ ਵਿੱਚ ਆਖੀ ਹੈ। ਇੰਟਰਵਿਊ ਦੌਰਾਨ ਉਨ੍ਹਾਂ ਇਹ ਵੀ ਆਖਿਆ ਕਿ ਭਾਜਪਾ ਰਾਜਨੀਤਕ ਫਾਇਦੇ ਲਈ ਧਰਮ ਦੀ ਵਰਤੋਂ ਕਰ ਰਹੀ ਅਤੇ ਵੋਟਾਂ ਹਾਸਲ ਕਰਨ 'ਭਗਵਾਂ' ਦੀ ਵਰਤੋਂ ਕਰਕੇ ਸੰਤਾਂ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਭਾਜਪਾ ਦੀ ਸੋਚ ਅਤੇ ਉਦੇਸ਼ ਬਿਲਕੁਲ ਅਡੌਲਫ ਹਿਟਲਰ ਅਤੇ ਬੈਨਿਟੋ ਮੁਸੋਲਿਨੀ ਵਰਗੇ ਹਨ। ਬਘੇਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਾਂ ਨੂੰ ਇੱਕਜੁਟ ਕਰਨ ਲਈ ਕੰਮ ਕੀਤਾ ਹੈ ਅਤੇ ਕਥਿਤ ਦੋਸ਼ ਲਾਇਆ ਕਿ ਭਾਜਪਾ ਲੋਕਾਂ ਵਿੱਚ ਵੰਡੀਆਂ ਪਾਉਣ ਲਈ ਭਗਵਾਨ ਰਾਮ ਦੇ ਨਾਂ ਦੀ ਵਰਤੋਂ ਕਰ ਰਹੀ ਹੈ। -ਪੀਟੀਆਈ



Most Read

2024-09-21 05:52:11