Breaking News >> News >> The Tribune


ਜੈਰਾਮ ਠਾਕੁਰ ਹੀ ਰਹਿਣਗੇ ਹਿਮਾਚਲ ਦੇ ਮੁੱਖ ਮੰਤਰੀ: ਨੱਢਾ


Link [2022-04-11 07:14:31]



ਸ਼ਿਮਲਾ, 10 ਅਪਰੈਲ

ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਕਿਹਾ ਕਿ ਪਾਰਟੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਨਹੀਂ ਬਦਲੇਗੀ ਅਤੇ ਸੂਬੇ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਉਨ੍ਹਾਂ ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ। ਸ੍ਰੀ ਨੱਢਾ ਨੇ ਇਹ ਗੱਲ, ਆਮ ਆਦਮੀ ਪਾਰਟੀ ਨੇਤਾ ਮਨੀਸ਼ ਸਿਸੋਦੀਆ ਵੱਲੋਂ ਕੀਤੇ ਗਏ ਦਾਅਵੇ ਕਿ ਜੈਰਾਮ ਠਾਕੁਰ ਦੀ ਜਗ੍ਹਾ ਅਨੁਰਾਗ ਠਾਕੁਰ ਹਿਮਾਚਲ ਦੇ ਮੁੱਖ ਮੰਤਰੀ ਹੋਣਗੇ, ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਆਖੀ ਹੈ।

ਨੱਢਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੈਰਾਮ ਠਾਕੁਰ ਵਧੀਆ ਕੰਮ ਰਹੇ ਹਨ ਅਤੇ ਭਵਿੱਖ ਵਿੱਚ ਵੀ ਉਹ ਇਸ ਨੂੰ ਜਾਰੀ ਰੱਖਣਗੇ। ਉਨ੍ਹਾਂ ਨੂੰ ਨਹੀਂ ਬਦਲਿਆ ਜਾਵੇਗਾ ਅਤੇ ਭਾਜਪਾ ਉਨ੍ਹਾਂ ਦੀ ਅਗਵਾਈ ਹੇਠ ਹੀ ਅਸੈਂਬਲੀ ਚੋਣਾਂ ਲੜੇਗੀ। ਭਾਜਪਾ ਪ੍ਰਧਾਨ ਨੇ ਇੱਕ ਹੋਰ ਸਵਾਲ ਦੇ ਜਵਾਬ ਕਿਹਾ ਕਿ ਸੂਬੇ ਦੇ ਕਿਸੇ ਮੰਤਰੀ ਨੂੰ ਨਹੀਂ ਬਦਲਿਆ ਜਾਵੇਗਾ। ਹਾਲਾਂਕਿ ਉਨ੍ਹਾਂ ਆਖਿਆ ਹੈ ਕਿ ਭਾਜਪਾ ਦੇ ਮੌਜੂਦਾ ਵਿਧਾਇਕਾਂ ਵਿੱਚੋਂ 10 ਤੋਂ 15 ਫ਼ੀਸਦੀ ਵਿਧਾਇਕਾਂ ਚੋਣਾਂ ਵਿੱਚ ਟਿਕਟ ਨਹੀਂ ਮਿਲੇਗੀ। ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਅੰਤ ਵਿੱਚ ਹੋਣੀਆਂ ਹਨ। -ਪੀਟੀਆਈ

ਪੰਜਾਬ ਵਿੱਚ ਮੁੱਖ ਪਾਰਟੀ ਵਜੋਂ ਉੱਭਰੇਗੀ ਭਾਜਪਾ

ਨੱਢਾ ਨੇ ਭਰੋਸੇ ਨਾਲ ਕਿਹਾ ਕਿ ਭਾਜਪਾ ਪੰਜਾਬ ਵਿੱਚ ਮੁੱਖ ਸਿਆਸੀ ਪਾਰਟੀ ਬਣ ਕੇ ਉੱਭਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਵਿੱਚ 23 'ਤੇ ਗਠਜੋੜ ਦੀ ਜੂਨੀਅਰ ਸਹਿਯੋਗੀ ਵਜੋਂ ਚੋਣਾਂ ਲੜਦੀ ਸੀ ਪਰ ਹਾਲੀਆ ਚੋਣਾਂ ਵਿੱਚ ਪਾਰਟੀ ਨੇ ਗੱਠਜੋੜ ਦੀ ਮੁੱਖ ਸਹਿਯੋਗੀ ਵਜੋਂ 68 ਸੀਟਾਂ 'ਤੇ ਚੋਣ ਲੜੀ ਹੈ। ਇਸ ਕਰਕੇ, ਪੰਜਾਬ ਵਿੱਚ ਅਗਲੀਆਂ ਚੋਣਾਂ ਵਿੱਚ ਭਾਜਪਾ ਇੱਕ ਵੱਡੇ ਵਿਚਾਰਧਾਰਕ ਬਦਲ ਵਜੋਂ ਉੱਭਰੇਗੀ।



Most Read

2024-09-21 05:48:18