Breaking News >> News >> The Tribune


ਦਹਿਸ਼ਤਗਰਦ ਫੰਡਿੰਗ ਕੇਸ: ਜੰਮੂ-ਕਸ਼ਮੀਰ ਦੀ ਐੈੱਸਆਈਏ ਵੱਲੋਂ ਦਿੱਲੀ ਤੇ ਫਰੀਦਾਬਾਦ ’ਚ ਛਾਪੇ


Link [2022-04-11 07:14:31]



ਨਵੀਂ ਦਿੱਲੀ, 10 ਅਪਰੈਲ

ਜੰਮੂ-ਕਸ਼ਮੀਰ ਦੀ ਨਵੀਂ ਕਾਇਮ ਸਟੇਟ ਇਨਵੈਸਟੀਗੇਸ਼ਨ ਏਜੰਸੀ (ਐੱਸਆਈਏ) ਨੇ ਦਹਿਸ਼ਤਗਰਦੀ ਲਈ ਵਿੱਤੀ ਮਦਦ ਨਾਲ ਸਬੰਧਤ ਇੱਕ ਕੇਸ ਵਿੱਚ ਅੱਜ ਕੌਮੀ ਰਾਜਧਾਨੀ ਦਿੱਲੀ ਅਤੇ ਫਰੀਦਾਬਾਦ ਵਿੱਚ ਛਾਪੇ ਮਾਰੇ ਹਨ। ਐੱਸਆਈਏ ਦੀ ਆਪਣੇ ਸੂਬੇ ਤੋਂ ਬਾਹਰ ਇਹ ਪਹਿਲੀ ਕਾਰਵਾਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐੱਸਆਈਏ ਟੀਮਾਂ ਨੇ ਦਿੱਲੀ ਵਿੱਚ ਤਿੰਨ ਥਾਈਂ, ਹਰਿਆਣਾ ਦੇ ਫਰੀਦਾਬਾਦ ਵਿੱਚ ਇੱਕ ਜਗ੍ਹਾ ਅਤੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ ਦੋ ਥਾਵਾਂ 'ਤੇ ਛਾਪੇ ਮਾਰੇ ਹਨ। ਟੀਮਾਂ ਨੂੰ ਦਿੱਲੀ ਪੁਲੀਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਸਹਿਯੋਗ ਦਿੱਤਾ ਗਿਆ। ਇਹ ਛਾਪੇ ਕੁਝ ਵਕੀਲਾਂ ਸਣੇ ਉਨ੍ਹਾਂ ਲੋਕਾਂ 'ਤੇ ਮਾਰੇ ਗਏ ਹਨ, ਜਿਨ੍ਹਾਂ ਨੂੰ ਪਾਕਿਸਤਾਨ ਅਧਾਰਿਤ ਪਾਬੰਦੀਸ਼ੁਦਾ ਦਹਿਸ਼ਤੀ ਗੁੱਟ ਲਸ਼ਕਰ-ਏ-ਤੋਇਬਾ ਤੋਂ ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਦਹਿਸ਼ਤਗਰਦੀ ਅਤੇ ਵੱਖਵਾਦੀ ਨੈੱਟਵਰਕ ਚਲਾਈ ਰੱਖਣ ਲਈ ਕਥਿਤ ਫੰਡ ਪ੍ਰਾਪਤ ਹੋਇਆ ਸੀ। ਐੱਸਆਈਏ ਵੱਲੋਂ ਇਸ ਸਬੰਧ ਵਿੱਚ ਸ੍ਰੀਨਗਰ ਵਿੱਚ ਹੁਣੇ ਜਿਹੇ ਹੀ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਇਹ ਪਤਾ ਲੱਗਿਆ ਹੈ ਕਿ ਲਸ਼ਕਰ-ਏ-ਤੋਇਬਾ ਪੈਸਾ ਇਕੱਠਾ ਕਰ ਰਿਹਾ ਸੀ ਅਤੇ ਭਾਰਤ ਭੇਜ ਰਿਹਾ ਸੀ। ਅਧਿਕਾਰੀਆਂ ਮੁਤਾਬਕ ਤਕਨੀਕੀ ਸਬੂਤ ਅਤੇ ਬੈਂਕ ਲੈਣ-ਦੇਣ ਤੋਂ ਦਿੱਲੀ ਦੇ ਤਿੰਨ, ਫਰੀਦਾਬਾਦ ਦੇ ਇੱਕ ਅਤੇ ਅਨੰਤਨਾਗ ਦੇ ਦੋ ਜਣਿਆਂ ਦੀ ਪਛਾਣ ਹੋਈ ਹੈ, ਜਿਹੜੇ ਕਿ ਕਥਿਤ ਤੌਰ 'ਤੇ ਸਾਜ਼ਿਸ਼ ਵਿੱਚ ਸ਼ਾਮਲ ਸਨ। -ਪੀਟੀਆਈ



Most Read

2024-09-21 06:09:11