Breaking News >> News >> The Tribune


ਉਡਾਣ ਦੌਰਾਨ ਮਹਿੰਗਾਈ ਦੇ ਮੁੱਦੇ ’ਤੇ ਘਿਰੀ ਸਮ੍ਰਿਤੀ ਇਰਾਨੀ


Link [2022-04-11 07:14:31]



ਨਵੀਂ ਦਿੱਲੀ, 10 ਅਪਰੈਲ

ਆਲ ਇੰਡੀਆ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਨੇੱਟਾ ਡਿਸੂਜ਼ਾ ਨੇ ਅੱਜ ਇੰਡੀਗੋ ਦੀ ਦਿੱਲੀ-ਗੁਹਾਟੀ ਉਡਾਣ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਮਹਿੰਗਾਈ ਦੇ ਮੁੱਦੇ 'ਤੇ ਘੇਰਿਆ। ਡਿਸੂਜ਼ਾ ਨੇ ਇਰਾਨੀ ਨੂੰ ਇਕ ਤੋਂ ਬਾਅਦ ਇਕ ਕਈ ਸਵਾਲ ਪੁੱਛੇ। ਇਰਾਨੀ ਨੇ ਹਵਾਈ ਸਫ਼ਰ ਦੌਰਾਨ ਰਾਹ ਜਾਂਦਿਆਂ ਗੱਲ ਛੇੜਨ 'ਤੇ ਉਜਰ ਜਤਾਇਆ ਹੈ। ਉਧਰ ਇੰਡੀਗੋ ਨੇ ਕਿਹਾ ਕਿ ਮਾਮਲਾ ਜਾਂਚ ਅਧੀਨ ਹੈ। ਡਿਸੂਜ਼ਾ ਨੇ ਐਤਵਾਰ ਨੂੰ ਟਵਿੱਟਰ 'ਤੇ ਸ਼ੌਰਟ ਵੀਡੀਓ ਪੋਸਟ ਕੀਤੀ ਸੀ, ਜਿਸ ਵਿੱਚ ਉਹ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰਮਿਤੀ ਇਰਾਨੀ ਨੂੰ ਰਸੋਈ ਗੈਸ ਤੇ ਪੈਟਰੋਲ ਦੇ ਅਸਮਾਨੀ ਪੁੱਜੀਆਂ ਕੀਮਤਾਂ ਬਾਰੇ ਸਵਾਲ ਪੁੱਛਦੀ ਨਜ਼ਰ ਆ ਰਹੀ ਹੈ। ਮੰਤਰੀ, ਜੋ ਜਹਾਜ਼ ਦੀ ਪਹਿਲੀ ਕਤਾਰ ਵਿੱਚ ਬੈਠੀ ਸੀ, ਡਿਸੂਜ਼ਾ ਨੂੰ ਇਹ ਕਹਿੰਦਿਆਂ ਸੁਣ ਰਹੀ ਹੈ, ਉਹ ਰਸਤੇ ਵਿੱਚ ਨਾ ਖੜ੍ਹੇ ਤਾਂ ਕਿ ਉਨ੍ਹਾਂ ਦੇ ਪਿੱਛੇ ਖੜ੍ਹੇ ਤਾਂ ਕਿ ਲੋਕ ਉਤਰ ਸਕਣ। ਇਰਾਨੀ ਏਅਰੋਬ੍ਰਿਜ ਤੋਂ ਟਰਮੀਨਲ ਵੱਲ ਤੁਰਦਿਆਂ ਕਾਂਗਰਸ ਆਗੂ ਨੂੰ ਇਹ ਕਹਿੰਦਿਆਂ ਵੀ ਸੁਣਦੀ ਹੈ ਕਿ ਦੇਸ਼ ਦੇ 80 ਕਰੋੜ ਲੋਕਾਂ ਨੂੰ ਪਿਛਲੇ 27 ਮਹੀਨਿਆਂ ਤੋਂ ਮੁਫ਼ਤ ਅਨਾਜ ਮਿਲ ਰਿਹਾ ਹੈ। ਇਰਾਨੀ ਕਹਿੰਦੀ ਹੈ, ''ਚੰਗਾ ਹੋਵੇਗਾ ਜੇਕਰ ਤੁੁਸੀਂ ਰਾਹ ਜਾਂਦੇ ਗੱਲਾਂ ਨਾ ਛੇੜੋ।'' ਇਸ 'ਤੇ ਡਿਸੂਜ਼ਾ ਕਹਿੰਦੀ ਹੈ, ''ਮੈਂ ਕੋਈ ਗੱਲਾਂ ਨਹੀਂ ਛੇੜ ਰਹੀ।'' ਕਾਂਗਰਸ ਆਗੂ ਫਿਰ ਇਰਾਨੀ ਨੂੰ ਕਹਿੰਦੀ ਹੈ ਕਿ ਉਹ ਮੰਤਰੀ ਹੈ। ਇਰਾਨੀ ਕਹਿੰਦੀ ਹੈ, ''ਮੈਮ ਮੈਂ ਜਵਾਬ ਦੇ ਰਹੀ ਹਾਂ' ਤੇ ਮੁਫ਼ਤ ਕੋਵਿਡ-19 ਟੀਕਾਕਰਨ ਬਾਰੇ ਬੋਲਣ ਲੱਗਦੀ ਹੈ। ਵੀਡੀਓ ਦੇ ਕੁਝ ਹਿੱਸੇ ਵਿੱਚ ਆਵਾਜ਼ ਸਪਸ਼ਟ ਸੁਣਾਈ ਨਹੀਂ ਦਿੰਦੀ। ਇਸ ਦੌਰਾਨ ਇੰਡੀਗੋ ਦੇ ਤਰਜਮਾਨ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ 'ਇਹ ਮਾਮਲਾ 10 ਅਪਰੈਲ 2020 ਨੂੰ ਉਡਾਣ 6ਈ262 ਦਿੱਲੀ-ਗੁਹਾਟੀ ਦਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ



Most Read

2024-09-21 05:43:45