Breaking News >> News >> The Tribune


ਯੇਚੁਰੀ ਨੂੰ ਸੀਪੀਐੱਮ ਦਾ ਤੀਜੀ ਵਾਰ ਜਨਰਲ ਸਕੱਤਰ ਬਣਾਇਆ


Link [2022-04-11 07:14:31]



ਕੰਨੂਰ (ਕੇਰਲ), 10 ਅਪਰੈਲ

ਸੀਪੀਆਈ (ਐੱਮ) ਦੇ ਸੀਨੀਅਰ ਆਗੂ ਸੀਤਾਰਾਮ ਯੇਚੁਰੀ ਨੂੰ ਅੱਜ ਇੱਥੇ ਲਗਾਤਾਰ ਤੀਜੀ ਵਾਰ ਪਾਰਟੀ ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। 23ਵੇਂ ਸੀਪੀਐੱਮ ਇਜਲਾਸ ਵਿੱਚ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਯੇਚੁਰੀ ਨੇ ਕਿਹਾ ਕਿ ਪਾਰਟੀ ਦਾ ਮੁੱਖ ਟੀਚਾ ਭਾਜਪਾ ਨੂੰ ਹਰਾਉਣਾ ਹੈ, ਜੋ 'ਫਾਸੀਵਾਦੀ' ਆਰਐੱਸਐੱਸ ਦੇ 'ਹਿੰਦੂਤਵ ਦੇ ਫਿਰਕੂ ਏਜੰਡੇ' ਨੂੰ ਅੱਗੇ ਵਧਾ ਰਹੀ ਹੈ। ਪਾਰਟੀ ਇਜਲਾਸ ਵਿੱਚ ਅਗਲੇ ਤਿੰਨ ਸਾਲਾਂ ਲਈ ਪੋਲਿਟ ਬਿਊਰੋ ਦੇ 17 ਮੈਂਬਰਾਂ ਅਤੇ ਕੇਂਦਰੀ ਕਮੇਟੀ ਦੇ 85 ਮੈਂਬਰਾਂ ਦੀ ਚੋਣ ਵੀ ਕੀਤੀ ਗਈ। ਪੱਛਮੀ ਬੰਗਾਲ ਦੇ ਸੀਨੀਅਰ ਨੇਤਾ ਰਾਮ ਚੰਦਰ ਡੋਮ ਨੂੰ ਕੇਂਦਰੀ ਕਮੇਟੀ ਦੇ ਮੈਂਬਰ ਵਜੋਂ ਤਰੱਕੀ ਦੇ ਕੇ ਪੋਲਿਟ ਬਿਊਰੋ ਮੈਂਬਰ ਬਣਾਇਆ ਗਿਆ ਹੈ। ਇਸ ਤਰ੍ਹਾਂ ਉਹ ਪੋਲਿਟ ਬਿਊਰੋ ਵਿੱਚ ਪਹਿਲਾ ਦਲਿਤ ਪ੍ਰਤੀਨਿਧੀ ਬਣ ਗਿਆ ਹੈ। -ਪੀਟੀਆਈ



Most Read

2024-09-21 05:53:37