Breaking News >> News >> The Tribune


ਮੱਧ ਪ੍ਰਦੇਸ਼: ਸ਼ੋਭਾ ਯਾਤਰਾ ’ਤੇ ਪੱਥਰਬਾਜ਼ੀ ਦੌਰਾਨ ਭੜਕੀ ਹਿੰਸਾ


Link [2022-04-11 07:14:31]



ਖੜਗੋਨੇ/ਅਹਿਮਦਾਬਾਦ, 10 ਅਪਰੈਲ

ਮੱਧ ਪ੍ਰਦੇਸ਼ ਦੇ ਖੜਗੋਨੇ ਸ਼ਹਿਰ ਵਿੱਚ ਅੱਜ ਰਾਮਨੌਮੀ ਨੂੰ ਲੈ ਕੇ ਕੱਢੀ ਸ਼ੋਭਾ ਯਾਤਰਾ ਉੱਤੇ ਪੱਥਰਬਾਜ਼ੀ ਕੀਤੀ ਗਈ, ਜਿਸ ਮਗਰੋਂ ਭੜਕੀ ਹਿੰਸਾ ਵਿੱਚ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਪੁਲੀਸ ਨੇ ਹਾਲਾਤ ਨੂੰ ਕਾਬੂ ਹੇਠ ਲਿਆਉਣ ਲਈ ਹਿੰਸਾਕਾਰੀਆਂ 'ਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ। ਪੁਲੀਸ ਨੇ ਇਹਤਿਆਤ ਵਜੋਂ ਤਿੰਨ ਖੇਤਰਾਂ ਵਿੱਚ ਕਰਫਿਊ ਲਾਉਂਦਿਆਂ ਪੂਰੇ ਸ਼ਹਿਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਪੱਥਰਬਾਜ਼ੀ ਦੌਰਾਨ ਕਈ ਪੁਲੀਸ ਮੁਲਾਜ਼ਮ ਅਤੇ ਹੋਰ ਜ਼ਖ਼ਮੀ ਹੋਏ ਹਨ। ਸ਼ੋਭਾ ਯਾਤਰਾ ਪੂਰੇ ਸ਼ਹਿਰ ਵਿੱਚੋਂ ਕੱਢੀ ਜਾਣੀ ਸੀ ਪਰ ਹਿੰਸਾ ਕਰਕੇ ਇਸ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ।

ਇਸੇ ਦੌਰਾਨ ਗੁਜਰਾਤ ਦੇ ਦੋ ਸ਼ਹਿਰਾਂ ਹਿੰਮਤਨਗਰ ਅਤੇ ਖੰਭਾਤ ਵਿੱਚ ਵੀ ਰਾਮਨੌਮੀ ਦੀ ਸ਼ੋਭਾ ਯਾਤਰਾ ਦੌਰਾਨ ਦੋ ਭਾਈਚਾਰਿਆਂ ਵਿੱਚ ਹਿੰਸਕ ਝੜਪ ਿਵੱਚ ਇੱਕ ਿਵਅਕਤੀ ਦੀ ਮੌਤ ਹੋ ਗਈ  ਤੇ ਕਈ ਜ਼ਖ਼ਮੀ ਹੋ ਗਏ। ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਪੱਥਰਬਾਜ਼ੀ ਕਰਦਿਆਂ ਕਈ ਦੁਕਾਨਾਂ ਤੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਹਜੂਮ ਨੂੰ ਕਾਬੂ ਕਰਨ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ। ਹਿੰਸਾ ਦੌਰਾਨ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਬਾਰੇ ਹਾਲੇ ਕੁਝ ਵੀ ਸਪੱਸ਼ਟ ਨਹੀਂ ਹੈ। -ਪੀਟੀਆਈ



Most Read

2024-09-21 05:59:04