World >> The Tribune


ਬੌਰਿਸ ਜੌਹਨਸਨ ਵੱਲੋਂ ਯੂਕਰੇਨ ਨੂੰ ਫ਼ੌਜੀ ਸਹਾਇਤਾ ਦੀ ਪੇਸ਼ਕਸ਼


Link [2022-04-11 03:53:46]



ਲੰਡਨ, 10 ਅਪਰੈਲ

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਯੁੱਧ ਦੇ ਝੰਬੇ ਦੇਸ਼ ਯੂਕਰੇਨ ਦੀ ਰਾਜਧਾਨੀ ਕੀਵ ਦਾ ਦੌਰਾ ਕੀਤਾ। ਦੌਰੇ ਦਾ ਮਕਸਦ ਬਰਤਾਨੀਆ ਵੱਲੋਂ ਯੂਕਰੇਨ ਨਾਲ ਇਕਜੁੱਟਤਾ ਪ੍ਰਗਟਾਉਣਾ ਸੀ। ਇਸ ਦੌਰਾਨ ਜੌਹਨਸਨ ਨੇ ਯੂਕਰੇਨ ਨੂੰ ਵਿੱਤੀ ਤੇ ਫ਼ੌਜੀ ਮਦਦ ਦੀ ਵੀ ਪੇਸ਼ਕਸ਼ ਕੀਤੀ। ਬਰਤਾਨਵੀ ਪ੍ਰਧਾਨ ਮੰਤਰੀ ਨੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਫੌਜੀ ਅਤੇ ਵਿੱਤੀ ਸਹਾਇਤਾ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਅਤੇ ਰੂਸ ਨਾਲ ਚੱਲ ਰਹੀ ਲੜਾਈ ਵਿੱਚ ਯੂਕਰੇਨ ਦਾ ਸਮਰਥਨ ਕਰਨ ਲਈ 120 ਬਖ਼ਤਰਬੰਦ ਵਾਹਨ ਅਤੇ ਐਂਟੀ-ਸ਼ਿੱਪ ਮਿਜ਼ਾਈਲ ਸਿਸਟਮ ਦੇਣ ਦੀ ਪੇਸ਼ਕਸ਼ ਕੀਤੀ। -ਪੀਟੀਆਈ



Most Read

2024-09-20 13:47:35