World >> The Tribune


ਸੁਰੱਖਿਅਤ ਥਾਂ ’ਤੇ ਲਾਇਆ ਜਾਵੇਗਾ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ


Link [2022-04-11 03:53:46]



ਲਾਹੌਰ, 10 ਅਪਰੈਲ

ਸਿੱਖ ਸਾਮਰਾਜ ਦੇ ਪਹਿਲੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਆਦਮਕੱਦ ਬੁੱਤ ਮੁੜ ਸਥਾਪਤ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਬੁੱਤ ਨੂੰ ਜਲਦੀ ਹੀ ਲਾਹੌਰ ਕਿਲ੍ਹੇ ਦੇ ਕਿਸੇ ਸੁਰੱਖਿਅਤ ਸਥਾਨ 'ਤੇ ਸਥਾਪਿਤ ਕੀਤੇ ਜਾਣ ਦੀ ਉਮੀਦ ਹੈ। ਪਾਬੰਦੀਸ਼ੁਦਾ ਇਸਲਾਮਿਸਟ ਪਾਰਟੀ ਦੇ ਕਾਰਕੁਨਾਂ ਵੱਲੋਂ ਮਹੀਨਾ ਪਹਿਲਾਂ ਇਸ ਬੁੱਤ ਦੀ ਭੰਨ-ਤੋੜ ਕੀਤੀ ਗਈ ਸੀ। ਨੌਂ ਫੁੱਟ ਲੰਬੇ ਠੰਢੀ ਕਾਂਸੀ ਦੇ ਬੁੱਤ ਦੀ ਮੁਰੰਮਤ ਫਕੀਰ ਖਾਨਾ ਅਜਾਇਬ ਘਰ ਵੱਲੋਂ ਕਰਵਾਈ ਗਈ ਹੈ। -ਪੀਟੀਆਈ



Most Read

2024-09-20 13:45:28