World >> The Tribune


ਆਸਟਰੇਲੀਆ ਵਿੱਚ ‘ਡੈਲਟਾਕਰੋਨ’ ਦੀ ਦਸਤਕ


Link [2022-04-11 03:53:46]



ਹਰਜੀਤ ਲਸਾੜਾ

ਬ੍ਰਿਸਬਨ, 10 ਅਪਰੈਲ

ਆਸਟਰੇਲੀਆ ਵਿੱਚ ਕੋਵਿਡ-19 ਦੇ ਇੱਕ ਨਵਾਂ ਰੂਪ ਡੈਲਟਾਕਰੋਨ ਖੋਜਿਆ ਗਿਆ ਹੈ, ਜਿਸ ਨੂੰ ਡੈਲਟਾ ਵੇਰੀਐਂਟ ਦੇ ਮਿਸ਼ਰਣ ਵਜੋਂ ਦਰਸਾਇਆ ਗਿਆ ਹੈ। ਇਹ ਨਵਾਂ ਰੂਪ ਫਰਵਰੀ ਮਹੀਨੇ ਫਰਾਂਸ ਵਿੱਚ ਖੋਜਿਆ ਗਿਆ ਸੀ ਅਤੇ ਹੁਣ ਸਮੁੱਚੇ ਯੂਰੋਪ ਅਤੇ ਸੰਯੁਕਤ ਰਾਜ ਵਿੱਚ ਲਗਾਤਾਰ ਦਿਖਾਈ ਦੇ ਰਿਹਾ ਹੈ। ਆਸਟਰੇਲੀਆ ਵਿੱਚ ਪਲੇਠਾ ਡੈਲਟਾਕਰੋਨ ਕੇਸ ਸੂਬਾ ਨਿਊ ਸਾਊਥ ਵੇਲਜ਼ ਵੱਲੋਂ ਰਿਪੋਰਟ ਕੀਤਾ ਗਿਆ ਸੀ ਅਤੇ ਹੁਣ ਕੁਈਨਜ਼ਲੈਂਡ ਹੈਲਥ ਨੇ ਵੀ ਕੇਸਾਂ ਦੀ ਪੁਸ਼ਟੀ ਕੀਤੀ ਹੈ। ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਪ੍ਰੋਫੈਸਰ ਪਾਲ ਗ੍ਰਿਫਿਨ ਨੇ ਕਿਹਾ ਕਿ ਇਸ ਨਵੇਂ ਵੇਰੀਐਂਟ ਵਿੱਚ ਸੰਭਾਵਤ ਤੌਰ 'ਤੇ ਓਮੀਕਰੋਨ ਸਟ੍ਰੇਨ ਦਾ ਪ੍ਰੋਟੀਨ ਸਪਾਈਕ ਪਾਇਆ ਗਿਆ ਹੈ। ਬੱਚਿਆਂ ਸਮੇਤ ਟੀਕਾਕਰਨ ਤੋਂ ਵਾਂਝੇ ਵਿਅਕਤੀਆਂ ਵਿੱਚ ਖ਼ਤਰੇ ਦੀ ਜ਼ਿਆਦਾ ਸੰਭਾਵਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵੇਰੀਐਂਟ ਨੂੰ ਕਾਬੂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਵਾਇਆ ਜਾਵੇ।



Most Read

2024-09-20 13:51:31