World >> The Tribune


ਪਾਕਿਸਤਾਨੀ ਹਵਾਈ ਅੱਡਿਆਂ ’ਤੇ ਹਾਈ ਅਲਰਟ: ਇਮਰਾਨ ਹਕੂਮਤ ਦੇ ਕਿਸੇ ਵੀ ਅਧਿਕਾਰੀ ਨੂੰ ਬਗ਼ੈਰ ਇਜਾਜ਼ਤ ਵਿਦੇਸ਼ ਨਾ ਜਾਣ ਦੇਣ ਦੇ ਹੁਕਮ


Link [2022-04-10 11:14:15]



ਇਸਲਾਮਾਬਾਦ, 10 ਅਪਰੈਲ

ਪਾਕਿਸਤਾਨ ਦੀ ਪ੍ਰਮੁੱਖ ਜਾਂਚ ਏਜੰਸੀ ਐੱਫਆਈਏ ਨੇ ਇਮਰਾਨ ਖਾਨ ਦੇ ਸ਼ਾਸਨ ਨਾਲ ਜੁੜੇ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਬਿਨਾਂ ਇਤਰਾਜ਼ ਵਿਦੇਸ਼ ਯਾਤਰਾ ਕਰਨ ਤੋਂ ਰੋਕਣ ਦੇ ਨਿਰਦੇਸ਼ ਦੇ ਨਾਲ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਆਪਣੇ ਇਮੀਗ੍ਰੇਸ਼ਨ ਸਟਾਫ ਨੂੰ ਹਾਈ ਅਲਰਟ 'ਤੇ ਰੱਖਿਆ ਹੈ। ਡਾਅਨ ਨਿਊਜ਼ ਦੀ ਰਿਪੋਰਟ ਅਨੁਸਾਰ ਇਹ ਕਦਮ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤੇ ਰਾਹੀਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹਟਾਉਣ ਤੋਂ ਕੁਝ ਘੰਟਿਆਂ ਬਾਅਦ ਚੁੱਕਿਆ ਗਿਆ ਹੈ। ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਸੰਘੀ ਜਾਂਚ ਏਜੰਸੀ (ਐੱਫਆਈਏ) ਦੇ ਇਮੀਗ੍ਰੇਸ਼ਨ ਸਟਾਫ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਵਾਈ ਅੱਡਾ ਸੁਰੱਖਿਆ ਬਲ ਨੂੰ ਵੀ ਹਾਈ ਅਲਰਟ 'ਤੇ ਰੱਖਿਆ ਗਿਆ ਹੈ, ਵਿਦੇਸ਼ ਜਾਣ ਵਾਲੇ ਯਾਤਰੀਆਂ ਦੀ ਜਾਂਚ ਵਧਾ ਦਿੱਤੀ ਗਈ ਹੈ।



Most Read

2024-09-20 13:31:46