Sport >> The Tribune


ਕੋਰੀਆ ਓਪਨ: ਸਿੰਧੂ ਤੇ ਸ੍ਰੀਕਾਂਤ ਸੈਮੀ ਫਾਈਨਲ ’ਚ ਹਾਰੇ


Link [2022-04-10 10:14:02]



ਸੁਨਚਿਓਨ, 9 ਅਪਰੈਲ

ਭਾਰਤੀ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਇੱਥੇ ਕੋਰੀਆ ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਦੇ ਸੈਮੀ ਫਾੲਨੀਲ ਵਿੱਚ ਹਾਰ ਗਏ ਹਨ। ਸਵਿਸ ਓਪਨ ਦਾ ਖ਼ਿਤਾਬ ਜਿੱਤਣ ਮਗਰੋਂ ਇਹ ਟੂਰਨਾਮੈਂਟ ਖੇਡਣ ਆਈ ਸਿੰਧੂ ਨੂੰ ਸੈਮੀ ਫਾਈਨਲ ਵਿੱਚ ਦੁਨੀਆ ਦੀ ਚੌਥੇ ਨੰਬਰ ਦੀ ਕੋਰਿਆਈ ਖਿਡਾਰਨ ਆਨ ਸੈਯੰਗ ਤੋਂ 14-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਕਿਦਾਂਬੀ ਸ੍ਰੀਕਾਂਤ ਇੱਕ ਵਾਰ ਸੈਮੀ ਫਾਈਨਲ ਤੋਂ ਅੱਗੇ ਵਧਣ ਵਿੱਚ ਅਸਫਲ ਰਿਹਾ ਹੈ। ਉਸ ਨੂੰ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਜੋਨਾਥਨ ਕ੍ਰਿਸਟੀ ਨੇ ਪੁਰਸ਼ ਸਿੰਗਲ ਵਰਗ ਦੇ 50 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 19-21 16-21 ਨਾਲ ਹਰਾਇਆ। ਸ੍ਰੀਕਾਂਤ ਨੂੰ ਪਿਛਲੇ ਮਹੀਨੇ ਸਵਿਸ ਓਪਨ ਦੇ ਸੈਮੀ ਫਾਈਨਲ ਵਿੱਚ ਜੋਨਾਥਨ ਕ੍ਰਿਸਟੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। -ਪੀਟੀਆਈ



Most Read

2024-09-19 16:26:07