Breaking News >> News >> The Tribune


ਰੇਲਵੇ ਦੇ ਨਿੱਜੀਕਰਨ ਦਾ ਕੋਈ ਇਰਾਦਾ ਨਹੀਂ: ਅਸ਼ਵਨੀ ਵੈਸ਼ਨਵ


Link [2022-04-10 08:13:28]



ਚੇਨੰਈ, 9 ਅਪਰੈਲ

ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਇੱਥੇ ਦੁਹਰਾਇਆ ਕਿ ਕੇਂਦਰ ਦੀ ਰੇਲਵੇ ਦਾ ਨਿੱਜੀਕਰਨ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਖਾਸ ਕਰਕੇ ਸੁਰੱਖਿਆ ਅਤੇ ਸਹੂਲਤਾਂ ਦੇ ਲਿਹਾਜ਼ ਨਾਲ ਰੇਲਵੇ ਨੂੰ ਆਧੁਨਿਕ ਤਕਨੀਕ ਅਪਣਾਉਣ ਦੀ ਲੋੜ ਹੈ। ਦਿੱਲੀ ਦੇ ਪੇਰੰਬੂਰ 'ਰੇਲ ਮੰਡਪ' ਵਿੱਚ ਭਾਰਤੀ ਰੇਲਵੇ ਮਜ਼ਦੂਰ ਸੰਘ (ਬੀਆਰਐੱਮਐੱਸ) ਦੇ 20ਵੇਂ ਅਖਿਲ ਭਾਰਤੀ ਸੰਮੇਲਨ ਦਾ ਡਿਜੀਟਲ ਤਰੀਕੇ ਨਾਲ ਉਦਘਾਟਨ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਇੰਟੈਗਰਲ ਕੋਚ ਫੈਕਟਰੀ (ਆਈਸੀਐੱਫ) ਦੇ ਯੋਗਦਾਨ ਵਾਂਗ ਤਕਨਾਲੋਜੀ ਸਵਦੇਸ਼ੀ ਹੋਣੀ ਚਾਹੀਦੀ ਹੈ ਅਤੇ ਇਸ ਖੇਤਰ ਨੂੰ ਅੱਗੇ ਲਿਜਾਣਾ ਚਾਹੀਦਾ ਹੈ। ਵੰਦੇ ਭਾਰਤ ਐਕਸਪ੍ਰੈੱਸ ਨੂੰ ਕੇਂਦਰ ਦੀ 'ਮੇਡ ਇਨ ਇੰਡੀਆ' ਪਹਿਲਕਦਮੀ ਤਹਿਤ ਪੇਰੰਬੂਰ ਵਿੱਚ ਆਈਸੀਐੱਫ ਵੱਲੋਂ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਹੈ। ਰੇਲ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਵਾਰ-ਵਾਰ ਰੇਲਵੇ ਦੇ ਨਿੱਜੀਕਰਨ ਦਾ ਦੋਸ਼ ਲਗਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਰੇਲਵੇ ਇੱਕ ਵੱਡੀ ਗੁੰਝਲਦਾਰ ਸੰਸਥਾ ਹੈ ਅਤੇ ਇਸ ਦੇ ਨਿੱਜੀਕਰਨ ਦੀ ਕੋਈ ਨੀਤੀ ਨਹੀਂ ਹੈ ਅਤੇ ਨਾ ਹੀ ਕੋਈ ਅਜਿਹੀ ਯੋਜਨਾ ਹੈ। -ਪੀਟੀਆਈ



Most Read

2024-09-21 06:06:24