Breaking News >> News >> The Tribune


ਕਾਂਗਰਸ ਨੇ ਅਮਿਤਾਭ ਅਤੇ ਅਕਸ਼ੈ ਦੇ ਪੁਤਲੇ ਫੂਕੇ


Link [2022-04-10 08:13:28]



ਭੋਪਾਲ, 9 ਅਪਰੈਲ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਕਾਂਗਰਸ ਨੇ ਵਧ ਰਹੀਆਂ ਤੇਲ ਕੀਮਤਾਂ ਅਤੇ ਮਹਿੰਗਾਈ ਖ਼ਿਲਾਫ਼ ਫਿਲਮੀ ਕਲਾਕਾਰ ਅਮਿਤਾਭ ਬੱਚਨ ਅਤੇ ਅਕਸ਼ੈ ਕੁਮਾਰ ਦੇ ਪੁਤਲੇ ਫੂਕੇ। ਕਾਂਗਰਸੀ ਆਗੂਆਂ ਨੇ ਮਹਿੰਗਾਈ ਦੇ ਮੁੱਦੇ 'ਤੇ ਇਨ੍ਹਾਂ ਅਦਾਕਾਰਾਂ ਵੱਲੋਂ ਚੁੱਪ ਰਹਿਣ 'ਤੇ ਸਵਾਲ ਚੁੱਕੇ। ਇਸੇ ਦੌਰਾਨ ਭਾਜਪਾ ਨੇ ਕਾਂਗਰਸ ਦੀ ਇਸ ਕਾਰਵਾਈ ਨੂੰ ਮੰਦਭਾਗਾ ਦੱਸਿਆ ਹੈ। ਅੱਜ ਇੱਥੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਵਿਧਾਇਕ ਪੀਸੀ ਸ਼ਰਮਾ ਨੇ ਕਿਹਾ ਕਿ ਸਾਲ 2012 ਵਿੱਚ ਜਦੋਂ ਤੇਲ ਕੀਮਤਾਂ ਵਧੀਆਂ ਸਨ ਤਾਂ ਇਨ੍ਹਾਂ ਅਦਾਕਾਰਾਂ ਨੇ ਵਿਰੋਧ ਕਰਦਿਆਂ ਟਵੀਟ ਕੀਤੇ ਸੀ ਕਿ 'ਕੋਈ ਵਹੀਕਲ ਤਾਂ ਖ਼ਰੀਦ ਸਕਦਾ ਹੈ ਪਰ ਉਸ ਨੂੰ ਪੈਟਰੋਲ, ਡੀਜ਼ਲ ਖ਼ਰੀਦਣ ਲਈ ਕਰਜ਼ਾ ਲੈਣਾ ਪਵੇਗਾ।' ਹਾਲਾਂਕਿ ਉਸ ਵੇਲੇ ਐੱਲਪੀਜੀ ਸਿਲੰਡਰ 300-400 ਰੁਪਏ ਅਤੇ ਪੈਟਰੋਲ ਤੇ ਡੀਜ਼ਲ 60 ਰੁਪਏ ਦੇ ਨੇੜੇ-ਤੇੜੇ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਐੱਲਪੀਜੀ ਸਿਲੰਡਰ ਇੱਕ ਹਜ਼ਾਰ ਰੁਪਏ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 100-120 ਰੁਪਏ ਨੂੰ ਛੂੁਹ ਰਹੀਆਂ ਹਨ ਤਾਂ ਦੋਵਾਂ ਅਦਾਕਾਰਾਂ ਨੇ ਚੁੱਪੀ ਸਾਧੀ ਹੋਈ ਹੈ। -ਪੀਟੀਆਈ



Most Read

2024-09-21 05:42:16