ਨਵੀਂ ਦਿੱਲੀ: ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀਆਰਡੀਓ) ਅਤੇ ਭਾਰਤੀ ਫ਼ੌਜ ਵੱਲੋਂ ਪਿਨਾਕਾ ਰਾਕੇਟ ਮਿਜ਼ਾਈਲ ਸਿਸਟਮ ਦੀ ਉੱਨਤ ਤਕਨੀਕ ਦੀ ਇੱਥੇ ਪੋਖਰਨ ਫਾਇਰਿੰਗ ਰੇਂਜ 'ਤੇ ਸਫਲ ਆਜ਼ਮਾਇਸ਼ ਕੀਤੀ ਗਈ। ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਪਿਛਲੇ 15 ਦਿਨਾਂ ਦੌਰਾਨ ਵੱਖ-ਵੱਖ ਰੇਂਜਾਂ ਤੋਂ ਲਗਪਗ 24 ਪਿਨਾਕਾ ਐੱਮਕੇ-ਆਈ ਰਾਕੇਟ ਸਿਸਟਮਜ਼ (ਈਪੀਆਰਐੱਸ) ਦੀ ਅਜ਼ਮਾਇਸ਼ ਕੀਤੀ ਗਈ ਅਤੇ ਉਸ ਨੇ ਸਟੀਕ ਨਿਸ਼ਾਨਾ ਫੁੰਡਿਆ। ਈਪੀਆਰਐੱਸ ਪਿਨਾਕਾ ਦੀ ਉੱਨਤ ਤਕਨੀਕ ਹੈ, ਜੋ ਇੱਕ ਦਹਾਕੇ ਤੋਂ ਭਾਰਤੀ ਫ਼ੌਜ ਲਈ ਵਰਤੀ ਜਾ ਰਹੀ ਹੈ। -ਪੀਟੀਆਈ
2024-11-10 23:59:13