Breaking News >> News >> The Tribune


ਨਿਆਂਪਾਲਿਕਾ ’ਚ ਅਜੇ ਸਾਲਸੀ ਨੂੰ ਪ੍ਰਵਾਨਗੀ ਨਹੀਂ ਮਿਲੀ: ਕੋਵਿੰਦ


Link [2022-04-09 20:35:30]



ਕੇਵੜੀਆ, 9 ਅਪਰੈਲ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਕੁਝ ਅੜਿੱਕਿਆਂ ਕਾਰਨ ਨਿਆਂਪਾਲਿਕਾ 'ਚ ਸਾਲਸੀ ਦੇ ਵਿਸ਼ੇ ਨੂੰ ਅਜੇ ਵੱਡੇ ਪੱਧਰ 'ਤੇ ਸਵੀਕਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਾਰੀਆਂ ਧਿਰਾਂ ਨੂੰ ਲੋੜੀਂਦੇ ਨਤੀਜੇ ਹਾਸਲ ਕਰਨ ਦੀ ਦਿਸ਼ਾ 'ਚ ਇਸ ਵਿਸ਼ੇ ਪ੍ਰਤੀ ਸਕਾਰਾਤਮਕ ਨਜ਼ਰੀਆ ਅਪਨਾਉਣਾ ਚਾਹੀਦਾ ਹੈ। ਉਹ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ 'ਚ 'ਸਟੈਚੂ ਆਫ ਯੂਨਿਟੀ' ਨੇੜੇ 'ਸਾਲਸੀ ਤੇ ਸੂਚਨਾ ਤਕਨੀਕ' ਬਾਰੇ ਦੋ ਰੋਜ਼ਾ ਕੌਮੀ ਨਿਆਇਕ ਸੰਮੇਲਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।



Most Read

2024-09-21 08:37:23