World >> The Tribune


ਵਿਦੇਸ਼ੀਆਂ ਦੇ ਘਰ ਖ਼ਰੀਦਣ ’ਤੇ ਪਾਬੰਦੀ ਲਾਏਗੀ ਟਰੂਡੋ ਸਰਕਾਰ


Link [2022-04-09 09:14:24]



ਓਟਾਵਾ, 8 ਅਪਰੈਲ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਵਿਚ ਵਿਦੇਸ਼ੀਆਂ ਦੇ ਘਰ ਖ਼ਰੀਦਣ ਉਤੇ ਪਾਬੰਦੀ ਲਾਏਗੀ। ਮਕਾਨਾਂ ਦੀਆਂ ਕੀਮਤਾਂ ਵਿਚ ਰਿਕਾਰਡ ਵਾਧਾ ਹੋਣ ਦੇ ਖ਼ਦਸ਼ਿਆਂ ਦੌਰਾਨ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸਾਲ ਦੇ ਫੈਡਰਲ ਬਜਟ ਵਿਚ ਐਲਾਨ ਕਰਦਿਆਂ ਮੰਗ ਨੂੰ ਘਟਾਉਣ ਲਈ ਕਈ ਉਪਾਅ ਕੀਤੇ ਹਨ। ਸਰਕਾਰ ਨੇ ਇਕ ਸਾਲ ਦੇ ਅੰਦਰ ਆਪਣਾ ਘਰ ਵੇਚਣ ਵਾਲੇ ਵਿਦੇਸ਼ੀਆਂ ਉਤੇ ਘਰ ਖ਼ਰੀਦਣ ਦੀ ਦੋ ਸਾਲ ਦੀ ਪਾਬੰਦੀ ਲਾਉਣ ਅਤੇ ਜ਼ਿਆਦਾ ਟੈਕਸ ਲਾਉਣ ਦਾ ਐਲਾਨ ਵੀ ਕੀਤਾ ਹੈ। ਹਾਲਾਂਕਿ ਦੋਵਾਂ ਕਦਮਾਂ ਵਿਚ ਸਥਾਈ ਨਿਵਾਸੀਆਂ (ਪੀਆਰ ਧਾਰਕਾਂ) ਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੁਝ ਛੋਟਾਂ ਨਾਲ ਰਾਹਤ ਦਿੱਤੀ ਗਈ ਹੈ। ਬਜਟ ਵਿਚ ਨਵੇਂ ਮਕਾਨ ਲਈ ਅਤੇ ਬਾਜ਼ਾਰ ਵਿਚ ਆਉਣ ਦੀ ਕੋਸ਼ਿਸ਼ ਕਰ ਰਹੇ ਕੈਨੇਡੀਅਨ ਲੋਕਾਂ ਦੀ ਮਦਦ ਦੇ ਕਈ ਉਪਾਅ ਵੀ ਕੀਤੇ ਗਏ ਹਨ। ਇਨ੍ਹਾਂ ਵਿਚ ਇਕ ਨਵਾਂ ਬੱਚਤ ਖਾਤਾ ਤੇ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ 'ਟੈਕਸ ਕਰੈਡਿਟ' ਵਿਚ ਬਦਲਾਅ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸਰਕਾਰ ਪਿਛਲੇ ਸਾਲ ਕੀਮਤਾਂ ਵਿਚ 20 ਫੀਸਦ ਤੋਂ ਵੱਧ ਦੇ ਵਾਧੇ ਤੇ ਕਿਰਾਏ ਦੀਆਂ ਦਰਾਂ ਵਿਚ ਵਾਧੇ ਕਾਰਨ ਦਬਾਅ ਵਿਚ ਸੀ। -ਏਪੀ



Most Read

2024-09-20 13:48:47