World >> The Tribune


ਕੈਨੇਡਾ ਦੇ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਮਾਨ ਨਾਲ ਰਾਬਤਾ


Link [2022-04-09 09:14:24]



ਗੁਰਮਲਕੀਅਤ ਸਿੰਘ ਕਾਹਲੋਂ

ਟੋਰਾਂਟੋ, 8 ਅਪਰੈਲ

ਕੈਨੇਡਾ ਦੇ ਓਂਟਾਰੀਓ ਸੂਬੇ ਦੇ ਵਿਧਾਇਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਰਚੁਅਲ ਮੀਟਿੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਦੁਵੱਲੇ ਸਹਿਯੋਗ ਦਾ ਭਰੋਸਾ ਵੀ ਦਿੱਤਾ। ਵਿਧਾਇਕਾਂ ਨੇ ਓਂਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਸ਼ੁੱਭ ਇਛਾਵਾਂ ਭਗਵੰਤ ਮਾਨ ਤਕ ਪਹੁੰਚਾਈਆਂ। ਮਾਨ ਨੇ ਧੰਨਵਾਦ ਕਰਦਿਆਂ ਇਸ ਉਤੇ ਖ਼ੁਸ਼ੀ ਪ੍ਰਗਟ ਕੀਤੀ। ਟੋਰਾਂਟੋ ਵਸਦੇ ਆਮ ਆਦਮੀ ਪਾਰਟੀ ਆਗੂ ਸੰਦੀਪ ਸਿੰਗਲਾ ਦੇ ਯਤਨਾਂ ਨਾਲ ਹੋਈ ਵਰਚੁਅਲ ਮੀਟਿੰਗ ਵਿਚ ਹਿੱਸਾ ਲੈਣ ਵਾਲਿਆਂ ਵਿਚ ਵਿਧਾਇਕ ਪਰਮ ਗਿੱਲ, ਪ੍ਰਭਮੀਤ ਸਿੰਘ ਸਰਕਾਰੀਆ (ਮੰਤਰੀ), ਨੀਨਾ ਤਾਂਗੜੀ, ਦੀਪਕ ਅਨੰਦ, ਅਮਰਜੀਤ ਸੰਧੂ ਮੁੱਖ ਸਨ। ਕੈਨੇਡੀਅਨ ਵਿਧਾਇਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਦੇਸ਼ ਵਸਦੇ ਪੰਜਾਬੀਆਂ ਨੂੰ ਵਤਨ ਵਿਚ ਆਉਂਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਸਾਰਥਕ ਹੱਲ ਦੀਆਂ ਤਜਵੀਜ਼ਾਂ ਵੀ ਸੁਝਾਈਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਸਾਰੇ ਮੁੱਦਿਆਂ ਨੂੰ ਪਹਿਲਾਂ ਹੀ ਗੰਭੀਰਤਾ ਨਾਲ ਲਿਆ ਹੈ ਤੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਵਿਦੇਸ਼ ਵਸਦੇ ਪੰਜਾਬੀ ਹੁਣ ਜਦ ਵੀ ਪੰਜਾਬ ਆਉਣਗੇ ਤਾਂ ਬੜਾ ਕੁਝ ਬਦਲਿਆ ਹੋਇਆ ਮਹਿਸੂਸ ਕਰਨਗੇ। ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਦੁਵੱਲਾ ਸਹਿਯੋਗ ਜਿੱਥੇ ਪੰਜਾਬ ਦੇ ਵਿਕਾਸ ਦੀ ਰਫ਼ਤਾਰ ਤੇਜ਼ ਕਰੇਗਾ, ਉੱਥੇ ਕਈ ਹੋਰਾਂ ਲਈ ਉਦਾਹਰਣ ਵੀ ਬਣੇਗਾ।



Most Read

2024-09-20 13:42:43