World >> The Tribune


ਹਿੰਦ-ਪ੍ਰਸ਼ਾਂਤ ਖੇਤਰ ਲਈ ਭਾਰਤ-ਅਮਰੀਕਾ ਦੀ ਵਚਨਬੱਧਤਾ ਸਾਂਝੀ: ਪੈਂਟਾਗਨ


Link [2022-04-09 09:14:24]



ਪੈਂਟਾਗਨ, 8 ਅਪਰੈਲ

ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਨੇ ਅੱਜ ਕਿਹਾ ਕਿ ਆਜ਼ਾਦ ਤੇ ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਲਈ ਸਾਂਝੀਆਂ ਕਦਰਾਂ-ਕੀਮਤਾਂ ਤੇ ਦ੍ਰਿਸ਼ਟੀਕੋਣ ਲਈ ਵਚਨਬੱਧ ਅਮਰੀਕਾ ਤੇ ਭਾਰਤ ਦੁਵੱਲੇ ਰੱਖਿਆ ਸਹਿਯੋਗ ਲਈ ਬਹੁ-ਮੰਤਵੀ ਟੀਚੇ ਤੈਅ ਕਰਨਾ ਜਾਰੀ ਰੱਖਣਗੇ। ਪੈਂਟਾਗਨ ਨੇ 11 ਅਪਰੈਲ ਨੂੰ ਹੋਣ ਵਾਲੇ 'ਟੂ ਪਲੱਸ ਟੂ' ਚੌਥੇ ਮੰਤਰੀ ਪੱਧਰ ਦੇ ਸੰਵਾਦ ਤੋਂ ਪਹਿਲਾਂ ਇਹ ਬਿਆਨ ਜਾਰੀ ਕੀਤਾ ਹੈ। ਇਹ ਮੁਲਾਕਾਤ ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵਿਚਾਲੇ ਹੋਵੇਗੀ। ਪੈਂਟਾਗਨ ਨੇ ਕਿਹਾ ਕਿ 2018 ਵਿਚ ਆਪਣੀ ਸ਼ੁਰੂਆਤ ਤੋਂ ਬਾਅਦ 'ਟੂ ਪਲੱਸ ਟੂ' ਨੇ ਅਮਰੀਕਾ ਤੇ ਭਾਰਤ ਵਿਚਾਲੇ ਇਕ ਉੱਨਤ, ਵਿਆਪਕ ਰੱਖਿਆ ਭਾਈਵਾਲੀ ਨੂੰ ਯਕੀਨੀ ਬਣਾਇਆ ਹੈ ਜੋ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੀ 'ਟੂ ਪਲੱਸ ਟੂ' ਮੰਤਰੀ ਪੱਧਰ ਦੀ ਵਾਰਤਾ ਰੱਖਿਆ, ਵਿਗਿਆਨ ਤੇ ਤਕਨੀਕੀ ਸਹਿਯੋਗ, ਜਲਵਾਯੂ, ਸਿਹਤ ਪ੍ਰਬੰਧਾਂ ਅਤੇ ਲੋਕਾਂ ਦਰਮਿਆਨ ਸੰਪਰਕ ਸਹਿਤ ਵੱਖ-ਵੱਖ ਵਿਸ਼ਿਆਂ 'ਤੇ ਭਾਈਵਾਲੀ ਨੂੰ ਵਿਸਤਾਰ ਦੇਵੇਗੀ। ਅਮਰੀਕੀ ਵਿਦੇਸ਼ ਮੰਤਰਾਲੇ ਅਨੁਸਾਰ ਭਾਰਤ ਤੇ ਅਮਰੀਕਾ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦਾ ਇਹ 75ਵਾਂ ਵਰ੍ਹਾ ਹੈ। ਉਨ੍ਹਾਂ ਦੁਹਰਾਇਆ ਕਿ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਮਰੀਕਾ ਤੇ ਭਾਰਤ ਵਿਆਪਕ ਅਤੇ ਆਲਮੀ ਰਣਨੀਤਕ ਭਾਈਵਾਲੀ ਦੇ ਮਹੱਤਵ ਦੀ ਪੁਸ਼ਟੀ ਕਰਦੇ ਰਹਿਣਗੇ। ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਕਾਰ ਸਾਂਝੀਆਂ ਕਦਰਾਂ-ਕੀਮਤਾਂ ਦੀ ਬੁਿਨਆਦ 'ਤੇ ਰਿਸ਼ਤੇ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੇ ਸਬੰਧਾਂ ਨਾਲ ਕੌਮਾਂਤਰੀ ਸ਼ਾਂਤੀ ਅਤੇ ਸੁਰੱਿਖਆ ਦਾ ਮਹੋਲ ਯਕੀਨੀ ਬਣਾਉਣ 'ਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ 2+2 ਮੰਤਰੀ ਪੱਧਰ ਦੀ ਵਾਰਤਾ ਨਵੇਂ ਰਾਹ ਖੋਲੇਗੀ ਜਿਸ ਨਾਲ ਹਿੰਦ-ਪ੍ਰਸ਼ਾਂਤ ਸਾਗਰ ਖਿੱਤੇ 'ਚ ਨਵੀਆਂ ਸੰਭਾਵਨਾਵਾਂ ਖੁੱਲਣਗੀਆਂ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੇ ਲੋਕਾਂ ਵਿਚਕਾਰ ਰਾਬਤਾ ਅਤੇ ਸਿੱਿਖਆ ਸਹਿਯੋਗ ਵੀ ਵਧਾਇਆ ਜਾਵੇਗਾ। ਇਸ ਤੋਂ ਇਲਾਵਾ ਵਾਤਾਵਰਣ ਅਤੇ ਜਨਤਕ ਸਿਹਤ ਸਹਿਯੋਗ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ। -ਪੀਟੀਆਈ



Most Read

2024-09-20 15:55:41