Breaking News >> News >> The Tribune


ਘੱਟ ਗਿਣਤੀਆਂ ਖ਼ਿਲਾਫ਼ ਮਹੰਤ ਨੇ ਦਿੱਤਾ ਵਿਵਾਦਤ ਬਿਆਨ


Link [2022-04-09 08:53:58]



ਸੀਤਾਪੁਰ: ਖੈਰਾਬਾਦ ਕਸਬੇ ਦੇ ਮਹਾਰਿਸ਼ੀ ਸ੍ਰੀ ਲਕਸ਼ਮਣ ਦਾਸ ਉਦਾਸੀਨ ਆਸ਼ਰਮ ਦੇ ਮਹੰਤ ਬਜਰੰਗ ਮੁਨੀ ਦਾਸ ਦਾ ਇਕ ਵਿਵਾਦਤ ਵੀਡੀਓ ਨਸ਼ਰ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਘੱਟ ਗਿਣਤੀਆਂ ਖ਼ਿਲਾਫ਼ ਨਫ਼ਰਤੀ ਭਾਸ਼ਨ ਦਿੰਦਾ ਦਿਖਾਈ ਦੇ ਰਿਹਾ ਹੈ। ਪੁਲੀਸ ਨੇ ਉਸ ਖ਼ਿਲਾਫ਼ ਕਾਰਵਾਈ ਆਰੰਭੀ ਹੈ। ਉਂਜ ਮਹੰਤ ਨੇ ਆਪਣੀ ਹਰਕਤ ਲਈ ਮੁਆਫ਼ੀ ਮੰਗ ਲਈ ਹੈ। ਦੋ ਮਿੰਟ ਦਾ ਵੀਡੀਓ 2 ਅਪਰੈਲ ਨੂੰ ਰਿਕਾਰਡ ਕੀਤਾ ਗਿਆ ਹੈ ਜਦੋਂ ਮਹੰਤ ਦੀ ਅਗਵਾਈ ਹੇਠ ਨਰਾਤਿਆਂ ਅਤੇ ਹਿੰਦੂ ਨਵੇਂ ਵਰ੍ਹੇ ਦੇ ਮੌਕੇ 'ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਵੀਡੀਓ 'ਚ ਬਜਰੰਗ ਦਾਸ ਮੁਨੀ ਇਹ ਆਖਦਾ ਸੁਣਾਈ ਦੇ ਰਿਹਾ ਹੈ ਕਿ ਜੇਕਰ ਇਕ ਖਾਸ ਫਿਰਕੇ ਦੇ ਵਿਅਕਤੀ ਨੇ ਕਿਸੇ ਹਿੰਦੂ ਲੜਕੀ ਨੂੰ ਛੇੜਿਆ ਤਾਂ ਉਹ ਖੁਦ ਭਾਈਚਾਰੇ ਦੀ ਮਹਿਲਾ ਨਾਲ ਜਬਰ-ਜਨਾਹ ਕਰੇਗਾ। ਉਸ ਨੇ ਕੁਝ ਹੋਰ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸ਼ੋਭਾ ਯਾਤਰਾ ਇਕ ਮਸਜਿਦ ਕੋਲ ਪਹੁੰਚੀ ਤਾਂ ਮਹੰਤ ਨੇ ਲਾਊਡ ਸਪੀਕਰ 'ਤੇ ਨਫ਼ਰਤੀ ਭਾਸ਼ਨ ਦੇਣਾ ਸ਼ੁਰੂ ਕਰ ਦਿੱਤਾ। 'ਮੈਂ ਤੁਹਾਨੂੰ ਬੜੇ ਪਿਆਰ ਨਾਲ ਇਹ ਦੱਸ ਰਿਹਾ ਹਾਂ ਕਿ ਜੇਕਰ ਖੈਰਾਬਾਦ 'ਚ ਤੁਸੀਂ ਇਕ ਵੀ ਹਿੰਦੂ ਲੜਕੀ ਨੂੰ ਛੇੜਿਆ ਤਾਂ ਮੈਂ ਸ਼ਰੇਆਮ ਤੁਹਾਡੀ ਧੀ ਅਤੇ ਨੂੰਹ ਨੂੰ ਘਰੋਂ ਚੁੱਕ ਕੇ ਉਸ ਨਾਲ ਜਬਰ-ਜਨਾਹ ਕਰਾਂਗਾ।' ਮਹੰਤ ਦੇ ਇਸ ਬਿਆਨ ਦੀ ਨਿੰਦਾ ਹੋ ਰਹੀ ਹੈ ਜਿਸ ਮਗਰੋਂ ਪੁਲੀਸ ਹਰਕਤ 'ਚ ਆਈ ਹੈ। I



Most Read

2024-09-21 08:31:23