Breaking News >> News >> The Tribune


ਜ਼ਿਆਦਾ ਬੱਚੇ ਪੈਦਾ ਕਰੋ, ਨਹੀਂ ਤਾਂ ਹਿੰਦੂ ਖ਼ਤਮ ਹੋ ਜਾਣਗੇ: ਨਰਸਿੰਘਾਨੰਦ


Link [2022-04-09 08:53:58]



ਮਥੁਰਾ, 8 ਅਪਰੈਲ

ਵਿਵਾਦਤ ਪੁਜਾਰੀ ਯਤੀ ਨਰਸਿੰਘਾਨੰਦ ਨੇ ਮੁੜ ਵਿਵਾਦਤ ਬਿਆਨ ਦਿੰਦਿਆਂ ਹਿੰਦੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕਰਨ, ਨਹੀਂ ਤਾਂ ਆਉਂਦੇ ਦਹਾਕਿਆਂ 'ਚ ਮੁਲਕ 'ਚੋਂ ਹਿੰਦੂ ਖ਼ਤਮ ਹੋ ਜਾਣਗੇ। ਗਾਜ਼ੀਆਬਾਦ ਦੇ ਡਾਸਨਾ ਮੰਦਰ ਦੇ ਮੁੱਖ ਪੁਜਾਰੀ ਨੇ ਗੋਵਰਧਨ 'ਚ ਪੱਤਰਕਾਰਾਂ ਨੂੰ ਕਿਹਾ ਕਿ ਗਿਣਤੀਆਂ-ਮਿਣਤੀਆਂ ਮੁਤਾਬਕ 2029 'ਚ ਗ਼ੈਰ-ਹਿੰਦੂ ਪ੍ਰਧਾਨ ਮੰਤਰੀ ਬਣੇਗਾ। 'ਜੇਕਰ ਇਕ ਵਾਰ ਗ਼ੈਰ-ਹਿੰਦੂ ਪ੍ਰਧਾਨ ਮੰਤਰੀ ਬਣ ਗਿਆ ਤਾਂ ਫਿਰ 20 ਕੁ ਸਾਲਾਂ 'ਚ ਇਹ ਮੁਲਕ ਹਿੰਦੂ-ਵਿਹੀਨ ਰਾਸ਼ਟਰ ਬਣ ਜਾਵੇਗਾ।' ਉਸ ਨੇ ਕਿਹਾ ਕਿ ਹਿੰਦੂਤਵ ਨੂੰ ਜਗਾਉਣ ਲਈ ਮਥੁਰਾ-ਗੋਵਰਧਨ ਖ਼ਿੱਤੇ 'ਚ 12 ਤੋਂ 14 ਅਗਸਤ ਤੱਕ ਧਰਮ ਸੰਸਦ ਦਾ ਪ੍ਰਬੰਧ ਕੀਤਾ ਗਿਆ ਹੈ। ਨਰਸਿੰਘਾਨੰਦ ਨੂੰ ਹਰਿਦੁਆਰ 'ਚ ਧਰਮ ਸੰਸਦ ਦੌਰਾਨ ਮੁਸਲਮਾਨਾਂ ਖ਼ਿਲਾਫ਼ ਭੜਕਾਊ ਭਾਸ਼ਣ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਮਗਰੋਂ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਸੀ। ਉਸ ਨੇ ਬੀਤੇ ਐਤਵਾਰ ਦਿੱਲੀ ਦੇ ਬੁਰਾੜੀ ਮੈਦਾਨ 'ਚ ਵੀ 'ਹਿੰਦੂ ਮਹਾਪੰਚਾਇਤ' ਸੱਦੀ ਸੀ ਜਿਥੇ ਦਾਅਵਾ ਕੀਤਾ ਸੀ ਕਿ ਜੇਕਰ ਕੋਈ ਮੁਸਲਿਮ ਭਾਰਤ ਦਾ ਪ੍ਰਧਾਨ ਮੰਤਰੀ ਬਣ ਗਿਆ ਤਾਂ 20 ਸਾਲਾਂ 'ਚ 50 ਫ਼ੀਸਦੀ ਹਿੰਦੂ ਆਪਣਾ ਧਰਮ ਬਦਲ ਲੈਣਗੇ। ਉਸ ਨੇ ਹਿੰਦੂਆਂ ਨੂੰ ਆਪਣੀ ਹੋਂਦ ਬਚਾਉਣ ਲਈ ਹਥਿਆਰ ਚੁੱਕਣ ਦਾ ਵੀ ਸੱਦਾ ਦਿੱਤਾ ਸੀ। -ਪੀਟੀਆਈ



Most Read

2024-09-21 08:36:49