Breaking News >> News >> The Tribune


ਮੋਦੀ ਅਤੇ ਸੰਘ ਖ਼ਿਲਾਫ਼ ਵਿਰੋਧੀ ਧਿਰ ਇਕੱਠੀ ਹੋਵੇ: ਰਾਹੁਲ


Link [2022-04-09 08:53:58]



ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐੱਸਐੱਸ ਖ਼ਿਲਾਫ਼ ਹਨ, ਉਨ੍ਹਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਰੂਪ-ਰੇਖਾ ਤਿਆਰ ਕਰਨ ਲਈ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਰਾਹੁਲ ਨੇ ਆਰਜੇਡੀ ਆਗੂ ਸ਼ਰਦ ਯਾਦਵ ਨਾਲ ਮੀਟਿੰਗ ਮਗਰੋਂ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸ਼ਰਦ ਯਾਦਵ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨਾ ਚਾਹੀਦਾ ਹੈ। ਯਾਦਵ ਨੇ ਕਿਹਾ ਕਿ ਉਹ ਦੇਸ਼ ਬਾਰੇ ਫਿਕਰਮੰਦ ਹਨ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਕੰਮ ਕਰਨ ਦੀ ਲੋੜ ਹੈ। ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਦੀ ਵਕਾਲਤ ਕਰਦਿਆਂ ਸ਼ਰਦ ਯਾਦਵ ਨੇ ਕਿਹਾ,''ਰਾਹੁਲ ਗਾਂਧੀ 24 ਘੰਟੇ ਪਾਰਟੀ ਲਈ ਕੰਮ ਕਰਦਾ ਹੈ ਅਤੇ ਮੇਰੇ ਵਿਚਾਰ ਨਾਲ ਉਸ ਨੂੰ ਪਾਰਟੀ ਦਾ ਪ੍ਰਧਾਨ ਬਣਨਾ ਚਾਹੀਦਾ ਹੈ। ਕਾਂਗਰਸ ਨੂੰ ਉਸ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ।'' ਜਦੋਂ ਰਾਹੁਲ ਨੂੰ ਇਸ ਮੁੱਦੇ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਇਸ ਬਾਰੇ ਵਿਚਾਰ ਕਰੇਗੀ। ਸ਼ਰਦ ਯਾਦਵ ਨੂੰ ਆਪਣਾ 'ਗੁਰੂ' ਦੱਸਦਿਆਂ ਰਾਹੁਲ ਨੇ ਕਿਹਾ ਕਿ ਉਹ ਆਰਜੇਡੀ ਆਗੂ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਮੁਲਕ ਦੀ ਹਾਲਤ ਖ਼ਰਾਬ ਹੈ ਕਿਉਂਕਿ ਨਫ਼ਰਤ ਫੈਲਾ ਕੇ ਮੁਲਕ ਨੂੰ ਵੰਡਿਆ ਜਾ ਰਿਹਾ ਹੈ। 'ਸਾਨੂੰ ਸਾਰਿਆਂ ਨੂੰ ਇਸ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਮੁਲਕ ਨੂੰ ਇਕੱਠਿਆਂ ਕਰਨਾ ਪਵੇਗਾ ਅਤੇ ਮੁਲਕ ਨੂੰ ਭਾਈਚਾਰਕ ਸਾਂਝ ਦੇ ਰਾਹ 'ਤੇ ਮੁੜ ਲਿਆਉਣਾ ਪਵੇਗਾ। ਸ਼ਰਦ ਜੀ ਪਿਛਲੇ ਲੰਬੇ ਸਮੇਂ ਤੋਂ ਠੀਕ ਨਹੀਂ ਸਨ। ਮੈਂ ਖੁਸ਼ ਹਾਂ ਕਿ ਉਹ ਹੁਣ ਤੰਦਰੁਸਤ ਨਜ਼ਰ ਆ ਰਹੇ ਹਨ। ਉਨ੍ਹਾਂ ਮੈਨੂੰ ਸਿਆਸਤ ਬਾਰੇ ਬਹੁਤ ਕੁਝ ਸਿਖਾਇਆ ਹੈ।' ਰਾਹੁਲ ਨੇ ਕਿਹਾ ਕਿ ਲੋਕ ਸੋਚਦੇ ਹਨ ਕਿ ਅਰਥਚਾਰਾ ਸਮਾਜ ਦੇ ਹਾਲਾਤ ਨਾਲੋਂ ਕੋਈ ਵੱਖਰੀ ਚੀਜ਼ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੁਲਕ 'ਚ ਸਦਭਾਵਨਾ ਨਹੀਂ ਹੈ, ਉਥੇ ਨਫ਼ਰਤ ਵਧੇਗੀ ਅਤੇ ਮਹਿੰਗਾਈ ਅਸਮਾਨੀਂ ਚੜ੍ਹੇਗੀ। -ਪੀਟੀਆਈ



Most Read

2024-09-21 08:36:49