World >> The Tribune


ਏਅਰ ਕੈਨੇਡਾ ਨੇ ਵੈਨਕੂਵਰ ਤੋਂ ਦਿੱਲੀ ਦੀਆਂ ਸਿੱਧੀਆਂ ਉਡਾਣਾਂ ਰੋਕੀਆਂ


Link [2022-04-08 06:16:34]



ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 7 ਅਪਰੈਲ

ਹਵਾਈ ਕੰਪਨੀ ਏਅਰ ਕੈਨੇਡਾ ਵੈਨਕੂਵਰ ਤੇ ਦਿੱਲੀ ਵਿਚਾਲੇ ਸਿੱਧੀਆਂ ਉਡਾਣਾਂ 2 ਜੂਨ ਤੋਂ 6 ਸਤੰਬਰ ਤੱਕ ਰੱਦ ਕਰ ਰਹੀ ਹੈ। ਹਵਾਈ ਕੰਪਨੀ ਦਾ ਕਹਿਣਾ ਹੈ ਕਿ ਰੂਸ ਅਤੇ ਯੂਕਰੇਨ ਦੇ ਉਪਰੋਂ ਲਾਂਘਾ ਬਦਲਣ ਕਾਰਨ ਸਮਾਂ ਵੱਧ ਲਗਦਾ ਹੈ। ਗੇੜ ਪੈਣ ਕਾਰਨ ਰਸਤੇ ਵਿੱਚੋਂ ਤੇਲ ਭਰਨ ਦੀ ਲੋੜ ਪੈਂਦੀ ਹੈ ਤੇ ਵੱਧ ਖਰਚਾ ਸਹਿਣਾ ਪੈਂਦਾ ਹੈ। ਕੰਪਨੀ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਇਸ ਸਮੇਂ ਦੌਰਾਨ ਜਿਨ੍ਹਾਂ ਯਾਤਰੀਆਂ ਨੇ ਇਕ ਪਾਸੇ ਜਾਂ ਆਉਣ-ਜਾਣ ਦੀ ਬੁਕਿੰਗ ਕਰਵਾਈ ਹੋਈ ਹੈ, ਉਨ੍ਹਾਂ ਲਈ ਬਦਲਵੇਂ ਪ੍ਰਬੰਧ ਕੀਤੇ ਜਾਣਗੇੇੇ। ਇਸ ਲਈ ਗਾਹਕਾਂ ਨੂੰ ਆਪਣੇ ਟਰੈਵਲ ਏਜੰਟ ਜਾਂ ਏਅਰ ਕੈਨੇਡਾ ਦਫ਼ਤਰ ਨਾਲ ਸੰਪਰਕ ਕਰਕੇ ਆਪਣੀ ਤਰਜੀਹ ਦੱਸਣੀ ਪਵੇਗੀ। ਬੇਸ਼ੱਕ ਕੰਪਨੀ ਨੇ ਬਦਲਵੇਂ ਪ੍ਰਬੰਧਾਂ ਦਾ ਵਿਸਥਾਰ ਨਹੀਂ ਦਿੱਤਾ, ਪਰ ਸੰਕੇਤ ਟੁੱਟਵੀਂ ਉਡਾਣ ਦੇ ਹਨ। ਇਸ ਦੌਰਾਨ ਦਿੱਲੀ ਤੋਂ ਵੈਨਕੂਵਰ ਜਾਂ ਵੈਨਕੂਵਰ ਤੋਂ ਦਿੱਲੀ ਵਿਚਾਲੇ ਕਿਸੇ ਹਵਾਈ ਅੱਡੇ ਤੋਂ ਜਹਾਜ਼ ਬਦਲਣਾ ਹੀ ਪਵੇਗਾ। ਇਸ ਦੌਰਾਨ ਏਅਰ ਟਿਕਟ ਬੁਕਿੰਗ ਕਰਨ ਵਾਲੇ ਏਜੰਟ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਬੇਸ਼ੱਕ ਵਲੇਵੇਂ ਕਾਰਨ ਉਡਾਣ ਖਰਚ ਵਧ ਗਿਆ ਹੈ, ਪਰ ਅਸਲ ਕਾਰਨ ਇਹ ਹੈ ਕਿ ਇਨ੍ਹਾਂ ਤਿੰਨ ਮਹੀਨਿਆਂ ਵਿਚ ਭਾਰਤੀ ਯਾਤਰੀਆਂ ਦੀ ਗਿਣਤੀ ਕਾਫੀ ਘਟ ਜਾਂਦੀ ਹੈ। ਉਹ ਬਹਾਨੇ ਬਣਾ ਕੇ ਉਡਾਣਾਂ ਰੱਦ ਕਰ ਦਿੰਦੇ ਹਨ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਬੇਸ਼ੱਕ ਕਿਸੇ ਯਾਤਰੀ ਨੇ ਇਕ ਪਾਸੇ ਦਾ ਸਫਰ ਕਰ ਲਿਆ ਹੋਏ ਤਾਂ ਵੀ ਉਸ ਦੀ ਵਾਪਸੀ ਲਈ ਬਦਲਵੇਂ ਪ੍ਰਬੰਧ ਕੀਤੇ ਜਾਣਗੇ।



Most Read

2024-09-20 15:52:55