World >> The Tribune


ਵਿੱਤੀ ਸੰਕਟ: ਸ੍ਰੀਲੰਕਾ ਸਰਕਾਰ ਵੱਲੋਂ ਸਲਾਹਕਾਰ ਪੈਨਲ ਦਾ ਗਠਨ


Link [2022-04-08 06:16:34]



ਕੋਲੰਬੋ/ਵਾਸ਼ਿੰਗਟਨ, 7 ਅਪਰੈਲ

ਸ੍ਰੀਲੰਕਾ ਸਰਕਾਰ ਨੇ ਦੇਸ਼ ਦੇ ਵਿੱਤੀ ਸੰਕਟ ਨਾਲ ਨਜਿੱਠਣ ਲਈ ਵਿੱਤੀ ਤੇ ਅੰਕੜਾ ਮਾਹਿਰਾਂ 'ਤੇ ਆਧਾਰਤ ਇੱਕ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਹੈ। ਰਾਸ਼ਟਰਪਤੀ ਮੀਡੀਆ ਡਿਵੀਜ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਬਹੁਪੱਖੀ ਗੱਲਬਾਤ ਤੇ ਕਰਜ਼ਾ ਸਥਿਰਤਾ ਬਾਰੇ ਇਸ ਕਮੇਟੀ ਵਿੱਚ ਸ੍ਰੀਲੰਕਾ ਦੀ ਕੇਂਦਰੀ ਬੈਂਕ ਦੇ ਸਾਬਕਾ ਗਵਰਨਰ ਇੰਦਰਜੀਤ ਕੁਮਾਰਾਸਵਾਮੀ, ਵਿਸ਼ਵ ਬੈਂਕ ਦੇ ਸਾਬਕਾ ਮੁੱਖ ਅਰਥ ਸ਼ਾਸਤਰੀ ਸ਼ਾਂਤਾ ਦੇਵਰਾਜਨ ਅਤੇ ਕੌਮਾਂਤਰੀ ਮੁਦਰਾ ਕੋਸ਼ ਦੇ ਸਾਬਕਾ ਅਧਿਕਾਰੀ ਸ਼ਰਮਿਨੀ ਕੂਰੀ ਸ਼ਾਮਲ ਹੋਣਗੇ। ਇਹ ਕਮੇਟੀ ਸ੍ਰੀਲੰਕਾ ਦੀਆਂ ਇਸ ਕਰਜ਼ੇ ਨਾਲ ਸਬੰਧਤ ਸੰਸਥਾਵਾਂ ਤੇ ਇਨ੍ਹਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੌਮਾਂਤਰੀ ਮੁਦਰਾ ਕੋਸ਼ ਨਾਲ ਗੱਲਬਾਤ ਕਰੇਗੀ ਅਤੇ ਦੇਸ਼ ਦੇ ਕਰਜ਼ਾ ਸੰਕਟ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸੇ ਦੌਰਾਨ ਅਮਰੀਕਾ ਨੇ ਸ੍ਰੀਲੰਕਾ 'ਚ ਵਿੱਤੀ ਸੰਕਟ ਕਾਰਨ ਜਾਰੀ ਬਦਅਮਨੀ ਵਿਚਾਲੇ ਆਪਣੇ ਨਾਗਰਿਕਾਂ ਨੂੰ ਇਸ ਦੇਸ਼ ਦੀ ਯਾਤਰਾ ਕਰਨ ਤੋਂ ਵਰਜਿਆ ਹੈ। -ਪੀਟੀਆਈ



Most Read

2024-09-20 15:45:06