World >> The Tribune


ਪਰਵਾਸੀ ਭਾਰਤੀ ਭਾਈਚਾਰਾ ਦੇਸ਼ ਦੀ ਤਾਕਤ ਤੇ ਗੌਰਵ: ਕੋਵਿੰਦ


Link [2022-04-08 06:16:34]



ਐਮਸਟਰਡਮ, 7 ਅਪਰੈਲ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਪਰਵਾਸੀ ਭਾਈਚਾਰੇ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਅੱਜ ਕਿਹਾ ਕਿ ਵਿਦੇਸ਼ ਰਹਿੰਦੇ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ, ਸਲਾਮਤੀ ਤੇ ਭਲਾਈ ਭਾਰਤ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਰਹਿੰਦਾ ਭਾਰਤੀ ਭਾਈਚਾਰਾ ਦੇਸ਼ ਦੀ ਤਾਕਤ ਤੇ ਗੌਰਵ ਹੈ। ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰਾ ਭਾਰਤ-ਨੀਦਰਲੈਂਡ ਦੇ ਵਧਦੇ ਦੁਵੱਲੇ ਰਿਸ਼ਤਿਆਂ ਦਾ ਥੰਮ੍ਹ ਹੈ। ਸ੍ਰੀ ਕੋਵਿੰਦ ਨੀਦਰਲੈਂਡ ਦੀ ਰਾਜਧਾਨੀ ਵਿੱਚ ਭਾਰਤੀ ਭਾਈਚਾਰੇ ਵੱਲੋਂ ਰੱਖੇ ਸਵਾਗਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਕੋਵਿੰਦ ਦੋ ਮੁਲਕਾਂ ਦੀ ਫੇਰੀ ਦੇ ਆਖਰੀ ਪੜਾਅ ਤਹਿਤ ਸੋਮਵਾਰ ਨੂੰ ਤੁਰਕਮੇਨਿਸਤਾਨ ਤੋੋਂ ਐਮਸਟਰਡਮ ਪੁੱਜੇ ਸਨ। ਪਿਛਲੇ 34 ਸਾਲਾਂ ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਨੀਦਰਲੈਂਡ ਦੀ ਇਹ ਪਹਿਲੀ ਫੇਰੀ ਹੈ। ਇਸ ਤੋਂ ਪਹਿਲਾਂ 1988 ਵਿੱਚ ਰਾਸ਼ਟਰਪਤੀ ਆਰ.ਵੈਂਕਟਰਾਮਨ ਇਥੇ ਸਰਕਾਰੀ ਦੌਰੇ 'ਤੇ ਆੲੇ ਸਨ। ਕੋਵਿੰਦ ਨੀਦਰਲੈਂਡ ਦੇ ਸਮਰਾਟ ਅਲੈਗਜ਼ੈਂਡਰ ਤੇ ਮਹਾਰਾਣੀ ਮੈਕਸਿਮਾ ਦੇ ਸੱਦੇ 'ਤੇ ਚਾਰ ਰੋਜ਼ਾ ਫੇਰੀ ਲਈ ਇਥੇ ਪੁੱਜੇ ਸਨ। ਕੋਵਿੰਦ ਪ੍ਰਧਾਨ ਮੰਤਰੀ ਮਾਰਕ ਰੁਟੇ ਨੂੰ ਵੀ ਮਿਲੇ ਤੇ ਦੁਵੱਲੇ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ। ਕੋਵਿੰਦ ਨੇ ਭਾਰਤੀ ਭਾਈਚਾਰੇ ਨੂੰ ਦੱਸਿਆ, ''ਪਿਛਲੇ ਦੋ ਸਾਲਾਂ ਵਿੱਚ ਵਿਸ਼ਵ ਦੇ ਹਰ ਕੋਨੇ ਵਿੱਚ (ਭਾਰਤ) ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਸਭ ਤੋਂ ਮਾੜੇ ਗੇੜ ਦੌਰਾਨ ਆਪਣੇ ਨਾਗਰਿਕਾਂ ਦੀ ਘਰ ਵਾਪਸੀ ਲਈ 'ਵੰਦੇ ਭਾਰਤ' ਮਿਸ਼ਨ ਤਹਿਤ ਵਿਸ਼ੇਸ ਯਤਨ ਕੀਤੇ। -ਪੀਟੀਆਈ



Most Read

2024-09-20 15:44:42