World >> The Tribune


ਸ਼ੰਘਾਈ: ਕਰੋਨਾ ਤੇਜ਼ੀ ਨਾਲ ਫੈਲਣ ’ਤੇ ‘ਮਾਸ ਟੈਸਟਿੰਗ’ ਸ਼ੁਰੂ


Link [2022-04-08 06:16:34]



ਸ਼ੰਘਾਈ, 6 ਅਪਰੈਲ

ਚੀਨ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਵਿਚ ਨਵੇਂ ਗੇੜ ਦੀ ਕੋਵਿਡ ਟੈਸਟਿੰਗ ਸ਼ੁਰੂ ਕੀਤੀ ਗਈ ਹੈ। ਇੱਥੇ 17,007 ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ। ਲਗਾਤਾਰ ਪੰਜਵੇਂ ਦਿਨ ਐਨੀ ਵੱਡੀ ਗਿਣਤੀ ਕੇਸ ਸਾਹਮਣੇ ਆਏ ਹਨ ਤੇ ਸਥਿਤੀ ਨੂੰ 'ਗੰਭੀਰ' ਕਰਾਰ ਦਿੱਤਾ ਗਿਆ ਹੈ। ਪਹਿਲੀ ਮਾਰਚ ਤੋਂ ਬਾਅਦ ਹੁਣ ਤੱਕ 94 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ। ਸ਼ੰਘਾਈ ਵਿਚ ਦੂਜੇ ਹਫ਼ਤੇ ਵੀ ਲੌਕਡਾਊਨ ਜਾਰੀ ਹੈ। ਮੰਗਲਵਾਰ ਨੂੰ ਸ਼ਹਿਰ ਵਿਚ 311 ਕੇਸ ਪਾਜ਼ੇਟਿਵ ਮਿਲੇ ਸਨ। ਇਸ ਤੋਂ ਇਲਾਵਾ ਬਿਨਾਂ ਲੱਛਣਾਂ ਵਾਲੇ ਵੀ 16,766 ਕੇਸ ਸਾਹਮਣੇ ਆਏ ਸਨ। ਕਈ ਹੋਰ ਸ਼ਹਿਰਾਂ ਵਿਚ ਵੀ ਵੱਡੀ ਗਿਣਤੀ ਕੇਸ ਮਿਲੇ ਹਨ। ਸ਼ੰਘਾਈ ਵਿਚ 'ਮਾਸ ਟੈਸਟਿੰਗ' ਕੀਤੀ ਜਾ ਰਹੀ ਹੈ ਜਿਸ ਦਾ ਮੰਤਵ ਵੱਧ ਤੋਂ ਵੱਧ ਕੇਸਾਂ ਦੀ ਤੇਜ਼ੀ ਨਾਲ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਵੱਖ ਕਰਨਾ ਹੈ। ਚੀਨ ਨੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੱਡੀ ਗਿਣਤੀ ਸਿਹਤ ਸਟਾਫ਼ ਨੂੰ ਸ਼ੰਘਾਈ ਭੇਜਿਆ ਹੈ। ਵੂਹਾਨ ਵਿਚ ਵੀ ਦਸੰਬਰ 2019 'ਚ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਸੀ। ਇਕ ਰਿਪੋਰਟ ਮੁਤਾਬਕ ਇਸ ਵੇਲੇ 24,565 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿਚੋਂ 75 ਗੰਭੀਰ ਹਨ। -ਪੀਟੀਆਈ



Most Read

2024-09-20 15:35:07