Breaking News >> News >> The Tribune


ਯੋਗੀ ਦੀਆਂ ਲਖਨਊ ਅਤੇ ਗੋਰਖਪੁਰ ਰਿਹਾਇਸ਼ਾਂ ਤੇ ਸੁਰੱਖਿਆ ਵਧਾਈ


Link [2022-04-08 05:36:22]



ਲਖਨਊ/ਗੋਰਖਪੁਰ, 7 ਅਪਰੈਲ

ਗੋਰਖਪੁਰ ਦੇ ਗੋਰਖਨਾਥ ਮੰਦਰ 'ਤੇ ਹੋਏ ਹਮਲੇ ਮਗਰੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀਆਂ ਲਖਨਊ ਅਤੇ ਗੋਰਖਪੁਰ ਸਥਿਤ ਰਿਹਾਇਸ਼ਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਲਖਨਊ ਰਿਹਾਇਸ਼ 'ਤੇ ਸੀਆਰਪੀਐੱਫ ਦੀਆਂ ਦੋ ਪਲਟਨਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮਹਿਲਾ ਸੁਰੱਖਿਆ ਕਰਮੀ ਵੀ ਤਾਇਨਾਤ ਕੀਤੇ ਜਾਣਗੇ। ਅਧਿਕਾਰੀ ਨੇ ਕਿਹਾ ਕਿ ਇਲਾਕੇ 'ਚ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। 'ਜਨਤਾ ਦਰਬਾਰ ਅਤੇ ਹੋਰ ਸਮਾਗਮਾਂ ਲਈ ਆਉਣ ਵਾਲੇ ਲੋਕਾਂ ਨੂੰ ਸਖ਼ਤ ਸੁਰੱਖਿਆ ਨਾਕਿਆਂ ਤੋਂ ਗੁਜ਼ਰਨਾ ਪਵੇਗਾ।' ਗੋਰਖਨਾਥ ਮੰਦਰ ਦੀ ਸੁਰੱਖਿਆ ਯੋਜਨਾ ਗੋਰਖਪੁਰ ਜ਼ੋਨ ਦੇ ਏਡੀਜੀ ਅਖਿਲ ਕੁਮਾਰ ਅਤੇ ਐੱਸਐੱਸਪੀ ਵਿਪਿਨ ਟਾਡਾ ਦੀ ਨਿਗਰਾਨੀ ਹੇਠ ਤਿਆਰ ਕੀਤੀ ਜਾ ਰਹੀ ਹੈ। ਮੰਦਰ ਦੇ ਪ੍ਰਵੇਸ਼ ਦੁਆਰ 'ਤੇ ਸੁਰੱਖਿਆ ਅਮਲੇ ਦੀ ਗਿਣਤੀ ਵਧਾ ਦਿੱਤੀ ਗਈ ਹੈ। ਸਿਖਲਾਈ ਕੇਂਦਰ ਖੋਲ੍ਹਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਜਿਥੇ ਏਟੀਐੱਸ, ਐੱਸਟੀਐੱਫ ਅਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ। -ਆਈਏਐਨਐਸ

ਸਪਾ ਵਿਧਾਇਕ ਦੇ ਪੈਟਰੋਲ ਪੰਪ 'ਤੇ ਚੱਲਿਆ ਬੁਲਡੋਜ਼ਰ

ਬਰੇਲੀ ਵਿਕਾਸ ਅਥਾਰਟੀ ਦੀ ਟੀਮ ਸਪਾ ਵਿਧਾਇਕ ਸ਼ਾਜੀਲ ਇਸਲਾਮ ਦੇ ਪੈਟਰੋਲ ਪੰਪ ਨੂੰ ਢਾਹੁੰਦੀ ਹੋਈ। -ਫੋਟੋ: ਪੀਟੀਆਈ

ਬਰੇਲੀ (ਯੂਪੀ): ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖ਼ਿਲਾਫ਼ ਅਪਮਾਨਜਨਕ ਅਤੇ ਭੜਕਾਊ ਟਿੱਪਣੀ ਕਰਨ ਵਾਲੇ ਸਪਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸ਼ਾਜੀਲ ਇਸਲਾਮ ਦੇ ਕਥਿਤ ਤੌਰ 'ਤੇ ਨਾਜਾਇਜ਼ ਢੰਗ ਨਾਲ ਬਣੇ ਪੈਟਰੋਲ ਪੰਪ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਢਾਹ ਦਿੱਤਾ। ਉਹ ਬਰੇਲੀ ਦੀ ਭੋਜੀਪੁਰਾ ਸੀਟ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਵਿਧਾਇਕ ਹਨ। ਬਰੇਲੀ ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਪਾ ਦੇ ਵਿਧਾਇਕ ਇਸਲਾਮ ਦੇ ਬਰੇਲੀ-ਦਿੱਲੀ ਕੌਮੀ ਰਾਜਮਾਰਗ 'ਤੇ ਪਰਸਾਖੇੜਾ ਵਿੱਚ ਬਣੇ ਪੈਟਰੋਲ ਪੰਪ ਨੂੰ ਬੁਲਡੋਜ਼ਰ ਨੇ ਅੱਜ ਢਾਹ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪੈਟਰੋਲ ਪੰਪ ਬਿਨਾਂ ਨਕਸ਼ਾ ਪਾਸ ਕਰਾਏ ਬਣਾਇਆ ਗਿਆ ਸੀ। ਇਸ ਲਈ ਪਹਿਲਾਂ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਉਧਰ ਇਸ ਬਾਰੇ ਸਪਾ ਵਿਧਾਇਕ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵਿਧਾਇਕ ਦਾ ਕਹਿਣਾ ਹੈ ਕਿ ਉਹ ਬਹੁਤ ਪ੍ਰੇਸ਼ਾਨ ਹੈ ਅਤੇ ਇਸ ਮਾਮਲੇ ਵਿੱਚ ਕੋਈ ਗੱਲ ਨਹੀਂ ਕਰਨਾ ਚਾਹੁੰਦਾ। -ਪੀਟੀਆਈ



Most Read

2024-09-21 08:56:09