Breaking News >> News >> The Tribune


ਪੁਲਵਾਮਾ ’ਚ ਹੁਣ ਪੰਜਾਬੀ ਮਜ਼ਦੂਰ ਨੂੰ ਗੋਲੀ ਮਾਰੀ


Link [2022-04-08 05:36:22]



ਸ੍ਰੀਨਗਰ, 7 ਅਪਰੈਲ

ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨੇ ਪੰਜਾਬ ਨਾਲ ਸਬੰਧਤ ਮਜ਼ਦੂਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਦਹਿਸ਼ਤਗਰਦਾਂ ਨੇ ਉਸ ਦੀ ਸੱਜੀ ਲੱਤ ਵਿੱਚ ਗੋਲੀ ਮਾਰੀ। ਜ਼ਖ਼ਮੀ ਦੀ ਪਛਾਣ ਸੋਨੂ ਸ਼ਰਮਾ ਵਜੋਂ ਦੱਸੀ ਗਈ ਹੈ, ਜੋ ਪੋਲਟਰੀ ਦਾ ਸਾਮਾਨ ਢੋਣ ਵਾਲੇ ਵਾਹਨ ਦਾ ਹੈਲਪਰ ਹੈ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਐਤਵਾਰ ਤੋਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਗੈਰ-ਮੁਕਾਮੀ ਲੋਕਾਂ 'ਤੇ ਕੀਤਾ ਇਹ ਤੀਜਾ ਹਮਲਾ ਹੈ। ਹੁਣ ਤੱਕ ਅਜਿਹੇ ਹਮਲਿਆਂ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋ ਚੁੱਕੇ ਹਨ।

ਇਸੇ ਦੌਰਾਨ ਜੰਮੂ ਕਸ਼ਮੀਰ ਦੇ ਹੰਦਵਾੜਾ ਖੇਤਰ 'ਚ ਅੱਜ ਇੱਕ ਮਸਜਿਦ ਦੇ ਬਾਹਰ ਨਮਾਜ਼ੀਆਂ ਨਾਲ ਤਕਰਾਰ ਮਗਰੋਂ ਫੌਜ ਦੇ ਜਵਾਨਾਂ ਵੱਲੋਂ ਕਥਿਤ ਤੌਰ 'ਤੇ ਚਲਾਈ ਗਈ ਗੋਲੀ ਨਾਲ ਘੱਟੋ ਘੱਟ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨਮਾਜ਼ੀ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਸ਼ਹਿਰ ਦੀ ਇੱਕ ਮਸਜਿਦ 'ਚੋਂ ਬਾਹਰ ਆ ਰਹੇ ਸਨ ਤੇ ਫੌਜ ਦੇ ਜਵਾਨ ਉਨ੍ਹਾਂ ਦੀ ਵੀਡੀਓ ਬਣਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਵਾਨਾਂ ਨੇ ਕਥਿਤ ਤੌਰ 'ਤੇ ਗੋਲੀ ਚਲਾ ਦਿੱਤੀ ਜਿਸ 'ਚ ਅਬਦੁਲ ਅਹਿਦ ਮੀਰ ਤੇ ਮੁਜੀਬ ਅਹਿਮਦ ਸੋਫੀ ਨਾਂ ਦੇ ਵਿਅਕਤੀ ਜ਼ਖ਼ਮੀ ਹੋ ਗਏ। ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸੱਜਾਦ ਲੋਨ ਅਤੇ ਪੀਡੀਪੀ ਦੇ ਬੁਲਾਰੇ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ 'ਚ ਵਿਗੜੇ ਹੋਏ ਹਾਲਾਤ ਕਾਰਨ ਇਹ ਘਟਨਾ ਵਾਪਰੀ ਹੈ। -ਪੀਟੀਆਈ



Most Read

2024-09-21 08:31:18