Breaking News >> News >> The Tribune


ਐੱਨਆਈਏ ਵੱਲੋਂ ਸ੍ਰੀਨਗਰ ’ਚ ਛਾਪੇ


Link [2022-04-08 05:36:22]



ਸ੍ਰੀਨਗਰ, 7 ਅਪਰੈਲ

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਜੰਮੂ ਕਸ਼ਮੀਰ 'ਚ ਅਤਿਵਾਦੀ ਜਥੇਬੰਦੀ ਦਿ ਰਜ਼ਿਸਟੈਂਸ ਫਰੰਟ (ਟੀਆਰਐੱਫ) ਨਾਲ ਸਬੰਧਤ ਇੱਕ ਦਰਜਨ ਦੇ ਕਰੀਬ ਟਿਕਾਣਿਆਂ 'ਤੇ ਛਾਪੇ ਮਾਰੇ ਹਨ। ਐੱਨਆਈਏ ਨੇ ਟੀਆਰਐੱਫ ਕਮਾਂਡਰ ਸਜਾਦ ਗੁੱਲ ਤੇ ਹੋਰਾਂ ਵੱਲੋਂ ਨੌਜਵਾਨਾਂ ਨੂੰ ਅਤਿਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਨਾਲ ਸਬੰਧ ਕੇਸ ਵਿੱਚ ਅੱਜ ਸ੍ਰੀਨਗਰ, ਬਾਰਾਮੁੱਲਾ, ਪੁਲਵਾਮਾ, ਬਡਗਾਮ ਤੇ ਕੁਲਗਾਮ ਜ਼ਿਲ੍ਹਿਆਂ 'ਚ ਛਾਪੇ ਮਾਰੇ ਹਨ। ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਸਰਗਰਮ ਅਤਿਵਾਦੀ ਬਾਸਿਤ ਅਹਿਮਦ ਡਾਰ ਦੇ ਘਰ 'ਚ ਵੀ ਛਾਪਾ ਮਾਰਿਆ ਹੈ। ਉਧਰ ਬੀਐੱਸਐੱਫ ਨੇ ਜੰਮੂ 'ਚ ਕੌਮਾਂਤਰੀ ਸਰਹੱਦ 'ਤੇ ਇੱਕ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਤੇ ਗੋਲਾ-ਬਾਰੂਦ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। -ਪੀਟੀਆਈ



Most Read

2024-09-21 08:28:44