Breaking News >> News >> The Tribune


ਇੰਸ਼ੋਰੈਂਸ ਮਸਲੇ ’ਤੇ ਏਅਰ ਇੰਡੀਆ ਦੀ ਦਿੱਲੀ-ਮਾਸਕੋ ਉਡਾਣ ਰੱਦ


Link [2022-04-08 05:36:22]



ਨਵੀਂ ਦਿੱਲੀ, 7 ਅਪਰੈਲ

ਏਅਰ ਇੰਡੀਆ ਨੇ ਇੰਸ਼ੋਰੈਂਸ ਦੇ ਮਸਲੇ ਨੂੰ ਲੈ ਕੇ ਅੱਜ ਆਪਣੀ ਦਿੱਲੀ-ਮਾਸਕੋ ਉਡਾਣ ਰੱਦ ਕਰ ਦਿੱਤੀ। ਸੂਤਰਾਂ ਮੁਤਾਬਕ ਏਅਰ ਇੰਡੀਆ ਨੂੰ ਇਹ ਡਰ ਸੀ ਕਿ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਹਮਲੇ ਕਰਕੇ ਸ਼ਾਇਦ ਰੂਸ ਦੇ ਹਵਾਈ ਖੇਤਰ ਵਿੱਚ ਉਸਦੀ ਉਡਾਣ ਦੀ ਇੰਸ਼ੋਰੈਂਸ ਵੈਧ ਨਾ ਹੋਵੇ। ਉਡਾਣ ਦੀ ਇੰਸ਼ੋਰੈਂਸ ਆਮ ਕਰਕੇ ਪੱਛਮੀ ਮੁਲਕਾਂ ਧਾਰਿਤ ਕੰਪਨੀਆਂ ਵੱਲੋਂ ਮੁਹੱਂਈਆ ਕੀਤੀ ਜਾਂਦੀ ਹੈ। ਰੂਸ ਵੱਲੋਂ 24 ਫਰਵਰੀ ਨੂੰ ਯੂਕਰੇਨ ਖਿਲਾਫ਼ ਕੀਤੀ ਚੜ੍ਹਾਈ ਮਗਰੋਂ ਪੱਛਮੀ ਮੁਲਕਾਂ ਨੇ ਸਾਰੀਆਂ ਰੂਸੀ ਉਡਾਣਾਂ ਦੇ ਆਪਣੇ ਹਵਾਈ ਖੇਤਰ ਵਿੱਚ ਦਾਖ਼ਲੇ 'ਤੇ ਰੋਕ ਲਾ ਦਿੱਤੀ ਸੀ। ਹਾਲਾਂਕਿ ਏਅਰ ਇੰਡੀਆ ਵੱਲੋਂ ਦਿੱਲੀ-ਮਾਸਕੋ ਉਡਾਣ ਹਫ਼ਤੇ ਵਿੱਚ ਦੋ ਵਾਰ ਨਿਯਮਤ ਤੌਰ 'ਤੇ ਚਲਾਈ ਜਾ ਰਹੀ ਸੀ। ਭਾਰਤ ਨੇ ਰੂਸੀ ਏਅਰਲਾਈਨਾਂ ਦੇ ਆਪਣਾ ਹਵਾਈ ਖੇਤਰ ਵਰਤਣ 'ਤੇ ਕੋਈ ਪਾਬੰਦੀ ਨਹੀਂ ਲਾਈ। -ਪੀਟੀਆਈ



Most Read

2024-09-21 08:50:30