Breaking News >> News >> The Tribune


ਐੱਫਸੀਆਈ ਦੇ ਸੀਐੱਮਡੀ ਵੱਲੋਂ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ


Link [2022-04-07 06:15:13]



ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 6 ਅਪਰੈਲ

ਭਾਰਤੀ ਖ਼ੁਰਾਕ ਨਿਗਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਆਤਿਸ਼ ਚੰਦਰਾ ਨੇ ਅੱਜ ਪੰਜਾਬ ਤੇ ਹਰਿਆਣਾ ਵਿੱਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ| ਭਲਕੇ ਸੀਐਮਡੀ ਚੰਦਰਾ ਰਾਜਪੁਰਾ ਮੰਡੀ ਵਿੱਚ ਖ਼ਰੀਦ ਪ੍ਰਬੰਧ ਦੇਖਣਗੇ| ਖੁਰਾਕ ਨਿਗਮ ਦੇ ਸੀਐੱਮਡੀ ਚੰਦਰਾ ਨੇ ਅੱਜ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਇੱਥੇ ਮੀਟਿੰਗ ਕੀਤੀ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪੁਰਾਣੇ ਬਕਾਇਆਂ ਦਾ ਮਾਮਲਾ ਉਠਾਇਆ ਗਿਆ| ਸੂਬਾ ਸਰਕਾਰ ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ| ਉਨ੍ਹਾਂ ਖੁਰਾਕ ਨਿਗਮ ਦੇ ਅਧਿਕਾਰੀਆਂ ਨਾਲ ਵੀ ਵੱਖਰੀ ਮੀਟਿੰਗ ਕੀਤੀ| ਸ੍ਰੀ ਚੰਦਰਾ ਨੇ ਪੰਜਾਬ ਦੇ ਖਰੀਦ ਪ੍ਰਬੰਧਾਂ 'ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਚੌਲਾਂ ਦੀ ਮਿਲਿੰਗ ਸਬੰਧੀ ਕਈ ਨੁਕਤਿਆਂ ਨਾਲ ਨਜਿੱਠਣ ਦਾ ਭਰੋਸਾ ਦਿੱਤਾ| ਸ੍ਰੀ ਚੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਲਈ ਤਿਆਰ ਕੀਤੀ ਗਈ ਯੋਜਨਾ ਤਸੱਲੀ ਦੇਣ ਵਾਲੀ ਹੈ| ਇਸੇ ਤਰ੍ਹਾਂ ਅੱਜ ਹਰਿਆਣਾ ਦੇ ਅਧਿਕਾਰੀਆਂ ਨਾਲ ਵੀ ਆਤਿਸ਼ ਚੰਦਰਾ ਨੇ ਮੀਟਿੰਗ ਕੀਤੀ|



Most Read

2024-09-21 10:24:35