Breaking News >> News >> The Tribune


ਕਰੋਨਾ ਦੇ ਨਵੇਂ ਸਰੂਪ ‘ਐਕਸਈ’ ਦਾ ਪਹਿਲਾ ਕੇਸ ਮੁੰਬਈ ’ਚ ਮਿਲਿਆ


Link [2022-04-07 06:15:13]



ਮੁੰਬਈ/ਨਵੀਂ ਦਿੱਲੀ: ਮੁੰਬਈ ਵਿਚ ਕਰੋਨਾ ਦੇ ਤੇਜ਼ੀ ਨਾਲ ਫੈਲਣ ਵਾਲੇ ਸਰੂਪ 'ਐਕਸਈ' ਦਾ ਪਹਿਲਾ ਕੇਸ ਮਿਲਿਆ ਹੈ। ਦੱਖਣੀ ਅਫ਼ਰੀਕਾ ਤੋਂ ਫਰਵਰੀ ਵਿਚ ਆਈ ਇਕ ਔਰਤ 'ਚ ਇਹ ਸਰੂਪ ਮਿਲਿਆ ਸੀ। ਅਧਿਕਾਰੀਆਂ ਮੁਤਾਬਕ ਉਹ ਹੁਣ ਠੀਕ ਹੈ ਤੇ ਕਰੋਨਾ ਦਾ ਕੋਈ ਲੱਛਣ ਨਹੀਂ ਹੈ। 'ਸੀਰੋ' ਸਰਵੇਖਣ ਵਿਚ ਕੱਪਾ ਸਰੂਪ ਦਾ ਇਕ ਕੇਸ ਵੀ ਮਿਲਿਆ ਹੈ। ਸਰਵੇਖਣ ਵਿਚ 230 ਸੈਂਪਲ ਲਏ ਗਏ ਸਨ ਜਿਨ੍ਹਾਂ ਵਿਚੋਂ 228 'ਚ ਓਮੀਕਰੋਨ ਸਰੂਪ ਹੀ ਮਿਲਿਆ ਹੈ। ਜਿਨ੍ਹਾਂ ਮਰੀਜ਼ਾਂ ਵਿਚ ਨਵੇਂ ਸਰੂਪ ਪਾਏ ਗਏ ਹਨ, ਉਨ੍ਹਾਂ ਦੀ ਹਾਲਤ ਆਮ ਵਾਂਗ ਹੀ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ 'ਐਕਸਈ' ਸਰੂਪ ਓਮੀਕਰੋਨ ਦੇ ਹੀ ਇਕ ਹੋਰ ਰੂਪ ਨਾਲੋਂ 10 ਪ੍ਰਤੀਸ਼ਤ ਵੱਧ ਤੇਜ਼ੀ ਨਾਲ ਫੈਲਦਾ ਹੈ। ਇਸੇ ਦੌਰਾਨ ਭਾਰਤ ਵਿਚ ਪਿਛਲੇ 24 ਘੰਟਿਆਂ 'ਚ ਕਰੋਨਾ ਦੇ 1086 ਨਵੇਂ ਕੇਸ ਸਾਹਮਣੇ ਆਏ ਹਨ। ਇਕ ਦਿਨ 'ਚ 71 ਮੌਤਾਂ ਦਰਜ ਕੀਤੀਆਂ ਗਈਆਂ ਹਨ। ਐਕਟਿਵ ਕੇਸ ਲਾਗ਼ ਦੇ ਕੁੱਲ ਕੇਸਾਂ ਦਾ 0.03 ਪ੍ਰਤੀਸ਼ਤ ਹੀ ਰਹਿ ਗਏ ਹਨ। ਜਦਕਿ ਰਿਕਵਰੀ ਦਰ 98.76 ਪ੍ਰਤੀਸ਼ਤ ਹੈ। ਸਿਹਤ ਮੰਤਰਾਲੇ ਮੁਤਾਬਕ ਅੱਜ 183 ਕੇਸ ਘੱਟ ਸਾਹਮਣੇ ਆਏ ਹਨ। ਰੋਜ਼ਾਨਾ ਦੀ ਪਾਜ਼ੇਟਿਵਿਟੀ ਦਰ ਵੀ 0.23 ਪ੍ਰਤੀਸ਼ਤ ਦਰਜ ਕੀਤੀ ਗਈ ਹੈ। -ਪੀਟੀਆਈ



Most Read

2024-09-21 10:34:39