Breaking News >> News >> The Tribune


ਗੋਰਖਨਾਥ ਮੰਦਰ ਕੇਸ: ਮੁਲਜ਼ਮ ਨੂੰ ਪੜਤਾਲ ਲਈ ਲਖਨਊ ਲਿਆਂਦਾ


Link [2022-04-07 06:15:13]



ਲਖਨਊ: ਗੋਰਖਨਾਥ ਮੰਦਰ ਦੇ ਗੇਟ ਉਤੇ ਪੁਲੀਸ ਕਰਮੀਆਂ 'ਤੇ ਹੋਏ ਹਮਲੇ ਦੇ ਕੇਸ ਵਿਚ ਮੁਲਜ਼ਮ ਅਹਿਮਦ ਮੁਰਤਜ਼ਾ ਅੱਬਾਸੀ ਨੂੰ ਹੋਰ ਪੁੱਛ-ਪੜਤਾਲ ਲਈ ਏਟੀਐੱਸ ਹੈੱਡਕੁਆਰਟਰ ਲਖਨਊ ਲਿਆਂਦਾ ਗਿਆ ਹੈ। ਗੋਰਖਪੁਰ ਲਿਜਾਣ ਤੋਂ ਪਹਿਲਾਂ ਉਸ ਦਾ ਮੈਡੀਕਲ ਟੈਸਟ ਕਰਾਇਆ ਗਿਆ। ਉਸ ਦਾ ਲੈਪਟਾਪ ਤੇ ਮੋਬਾਈਲ ਫੌਰੈਂਸਿਕ ਸਾਇੰਸ ਲੈਬ ਭੇਜੇ ਜਾਣਗੇ। ਯੂਪੀ ਪੁਲੀਸ ਮੁਤਾਬਕ ਮੁਰਤਜ਼ਾ ਨੇ ਜਬਰੀ ਗੋਰਖਨਾਥ ਮੰਦਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਮੰਦਰ ਦੇ ਬਾਹਰ ਤਾਇਨਾਤ ਪੁਲੀਸ ਕਰਮੀਆਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ। ਮਾਮਲੇ ਦੀ ਜਾਂਚ ਯੂਪੀ ਸਰਕਾਰ ਨੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੂੰ ਸੌਂਪ ਦਿੱਤੀ ਹੈ। ਏਡੀਜੀ ਨੇ ਕਿਹਾ ਸੀ ਕਿ ਘਟਨਾ ਨੂੰ ਅਤਿਵਾਦ ਦੇ ਪੱਖ ਤੋਂ ਵੀ ਦੇਖਿਆ ਜਾ ਰਿਹਾ ਹੈ। ਏਟੀਐੱਸ ਦੀ ਇਕ ਟੀਮ ਯੂਪੀ ਤੋਂ ਮੁੰਬਈ ਪੁੱਜ ਗਈ ਹੈ। ਉਹ ਉੱਥੇ ਨਵੀ ਮੁੰਬਈ ਵਿਚ ਉਸ ਥਾਂ ਦਾ ਦੌਰਾ ਕਰੇਗੀ ਜਿੱਥੇ ਮੁਰਤਜ਼ਾ ਪਹਿਲਾਂ ਰਹਿੰਦਾ ਰਿਹਾ ਹੈ। ਅੱਬਾਸੀ ਦਾ ਪਰਿਵਾਰ ਵੀ ਪਹਿਲਾਂ ਮੁੰਬਈ ਵਿਚ ਉਸ ਦੇ ਨਾਲ ਰਹਿੰਦਾ ਸੀ ਪਰ ਪਿਛਲੇ ਤਿੰਨ ਸਾਲਾਂ ਤੋਂ ਉਹ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲਿਆ ਹੈ। ਉਸ ਦੇ ਪਿਤਾ ਨੇ ਕਿਹਾ ਸੀ ਕਿ ਉਹ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਜਾਂਚ ਦੇ ਆਧਾਰ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। -ਆਈਏਐਨਐੱਸ



Most Read

2024-09-21 08:35:38