Breaking News >> News >> The Tribune


ਜੇਈਈ-ਮੇਨ ਪ੍ਰੀਖਿਆ ਦਾ ਪਹਿਲਾ ਸੈਸ਼ਨ ਜੂਨ ਤੇ ਦੂਜਾ ਜੁਲਾਈ ਤੱਕ ਟਲਿਆ


Link [2022-04-07 01:54:20]



ਨਵੀਂ ਦਿੱਲੀ, 6 ਅਪਰੈਲ

ਇੰਜਨੀਅਰਿੰਗ ਦਾਖ਼ਲਾ ਪ੍ਰੀਖਿਆ ਜੇਈਈ-ਮੇਨ ਦਾ ਪਹਿਲਾ ਸੈਸ਼ਨ ਜੂਨ ਅਤੇ ਦੂਜਾ ਸੈਸ਼ਨ ਜੁਲਾਈ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਦੇ ਅਧਿਕਾਰੀਆਂ ਨੇ ਦਿੱਤੀ ਹੈ। ਇਸੇ ਤਰ੍ਹਾਂ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ 17 ਜੁਲਾਈ ਨੂੰ ਹੋਵੇਗੀ ਅਤੇ ਇਸ ਸਬੰਧੀ ਰਜਿਸਟ੍ਰੇਸ਼ਨ ਕਰਵਾਉਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਕੌਮੀ ਯੋਗਤਾ-ਕਮ-ਦਾਖ਼ਲਾ ਪ੍ਰੀਖਿਆ (ਨੀਟ) 13 ਭਾਸ਼ਾਵਾਂ ਵਿੱਚ ਲਈ ਜਾਵੇਗੀ। ਆਨਲਾਈਨ ਫਾਰਮ ਭਰਨ ਦੀ ਆਖ਼ਰੀ ਮਿਤੀ ਛੇ ਮਈ ਹੈ। ਉਧਰ, ਜੇਈਈ-ਮੇਨ ਦਾ ਪਹਿਲਾ ਸੈਸ਼ਨ ਜੋ 21, 24, 25, 29 ਅਪਰੈਲ ਅਤੇ ਪਹਿਲੀ ਤੇ ਚਾਰ ਮਈ ਨੂੰ ਹੋਣਾ ਸੀ, ਹੁਣ ਉਹ 20 ਤੋਂ 29 ਜੂਨ ਤੱਕ ਹੋਵੇਗਾ। ਇਸੇ ਤਰ੍ਹਾਂ, ਦੂਜਾ ਸੈਸ਼ਨ ਜੋ 24 ਤੋਂ 29 ਮਈ ਤੱਕ ਹੋਣ ਸੀ, ਹੁਣ ਉਹ 21 ਜੁਲਾਈ ਤੋਂ 30 ਜੁਲਾਈ ਤੱਕ ਹੋਵੇਗਾ। -ਪੀਟੀਆਈ



Most Read

2024-09-21 10:56:08