World >> The Tribune


ਅਮਰੀਕਾ ਨੇ ਰੂਸ ’ਤੇ ਨਵੀਆਂ ਪਾਬੰਦੀਆਂ ਲਾਈਆਂ, ਨਿਸ਼ਾਨੇ ’ਤੇ ਪੂਤਿਨ ਪਰਿਵਾਰ


Link [2022-04-06 19:34:53]



ਬਰੱਸਲਜ਼, 6 ਅਪਰੈਲ

ਅਮਰੀਕਾ ਨੇ ਯੂਕਰੇਨ ਵਿੱਚ ਯੁੱਧ ਅਪਰਾਧਾਂ ਦੀ ਜਵਾਬੀ ਕਾਰਵਾਈ ਤਹਿਤ ਅੱਜ ਰੂਸੀ ਬੈਂਕਾਂ 'ਤੇ ਜੁਰਮਾਨਾ ਵਧਾਉਣ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀਆਂ ਦੋ ਧੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਇਸ ਕਦਮ ਤਹਿਤ ਸਬਰਬੈਂਕ ਅਤੇ ਅਲਫਾ ਬੈਂਕ ਨੂੰ ਅਮਰੀਕੀ ਵਿੱਤੀ ਪ੍ਰਣਾਲੀ ਤੋਂ ਦੂਰ ਕਰਨ ਦੇ ਨਾਲ ਹੀ ਅਮਰੀਕੀ ਨਾਗਰਿਕਾਂ ਨੂੰ ਇਨ੍ਹਾਂ ਸੰਸਥਾਵਾਂ ਨਾਲ ਵਪਾਰ ਕਰਨ ਤੋਂ ਰੋਕਿਆ ਗਿਆ ਹੈ।

ਇਸ ਤੋਂ ਇਲਾਵਾ ਅਮਰੀਕੀ ਪਾਬੰਦੀਆਂ ਦੇ ਘੇਰੇ ਵਿੱਚ ਪੂਤਿਨ ਦੀਆਂ ਧੀਆਂ ਮਾਰੀਆ ਪੂਤਿਨ ਅਤੇ ਕੈਟਰੀਨਾ ਤਿਖੋਨੋਵਾ ਅਤੇ ਪ੍ਰਧਾਨ ਮੰਤਰੀ ਮਿਖਾਈਲ ਮਿਸ਼ੂਸਤਿਨ, ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਪਤਨੀ ਅਤੇ ਬੱਚਿਆਂ ਤੋਂ ਇਲਾਵਾ ਰੂਸ ਦੀ ਸੁਰੱਖਿਆ ਕੌਂਸਲ ਦੇ ਮੈਂਬਰਾਂ ਅਤੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੈਦਵੇਦੇਵ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਅਮਰੀਕਾ ਨੇ ਪੂਤਿਨ ਪਰਿਵਾਰ ਦੇ ਸਾਰੇ ਨਜ਼ਦੀਕੀ ਮੈਂਬਰਾਂ ਨੂੰ ਅਮਰੀਕੀ ਵਿੱਤੀ ਪ੍ਰਣਾਲੀ ਤੋਂ ਦੂਰ ਕਰ ਦਿੱਤਾ ਹੈ ਅਤੇ ਇਨ੍ਹਾਂ ਦੀਆਂ ਅਮਰੀਕਾ ਸਥਿਤ ਸਾਰੀਆਂ ਜਾਇਦਾਦਾਂ ਸੀਲ ਕਰ ਦਿੱਤੀਆਂ ਗਈਆਂ ਹਨ। -ਏਪੀ



Most Read

2024-09-20 15:42:33