Sport >> The Tribune


ਬੈਡਮਿੰਟਨ: ਸੇਨ ਅਤੇ ਮਾਲਵਿਕਾ ਦੂਜੇ ਗੇੜ ਵਿੱਚ ਸ਼ਾਮਲ


Link [2022-04-06 08:53:34]



ਸੁਨਚਿਓਨ (ਕੋਰੀਆ): ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲਾ ਲਕਸ਼ਿਆ ਸੇਨ ਅਤੇ ਉਭਰਦੀ ਖਿਡਾਰਨ ਮਾਲਵਿਕਾ ਬੰਸੌਦ ਆਪਣੇ ਪਹਿਲੇ ਮੈਚ ਜਿੱਤ ਕੇ ਕੋਰੀਆ ਓਪਨ ਸੁਪਰ ਟੂਰਨਾਮੈਂਟ ਵਿੱਚ ਪੁਰਸ਼ ਅਤੇ ਮਹਿਲਾ ਸਿੰਗਲਜ਼ ਵਰਗ ਦੇ ਅਗਲੇ ਦੌਰ ਵਿੱਚ ਦਾਖ਼ਲ ਹੋ ਗਏ ਹਨ। ਸੇਨ ਨੇ ਜਿੱਥੇ ਸਥਾਨਕ ਖਿਡਾਰੀ ਚੋਈ ਜੀ ਹੂਨ ਤੋਂ ਮਿਲੀ ਸਖਤ ਚੁਣੌਤੀ ਨੂੰ ਪਾਰ ਕਰਕੇ 14-21, 21-16,21-18 ਨਾਲ ਜਿੱਤ ਦਰਜ ਕੀਤੀ, ਉਥੇ ਹੀ ਬੰਸੌਦ ਨੇ ਚੀਨ ਦੀ ਹਾਨ ਹੂਈ ਨੂੰ 20-22, 22-20,21-18 ਨਾਲ ਹਰਾਇਆ। ਹੁਣ ਸੇਨ ਇੰਡੋਨੇਸ਼ੀਆ ਦੇ ਸ਼ੇਸਰ ਹਿਰੇਨ ਰੁਸਤਵਿਤੋ ਨਾਲ ਭਿੜਨਗੇ। ਬੰਸੌਦ ਦਾ ਅਗਲਾ ਮੁਕਾਬਲਾ ਥਾਈਲੈਂਡ ਦੀ ਪੋਰਨਪਾਵੀ ਚੋਚੂਵੌਂਗ ਨਾਲ ਹੋਵੇਗਾ। ਸਵਿਸ ਓਪਨ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਐੱਚਐੱਸ ਪ੍ਰਣਾਏ ਨੂੰ ਮਲੇਸ਼ੀਆ ਦੇ ਚੀਮ ਜੂਨ ਵੇਈ ਤੋਂ 41 ਮਿੰਟ ਵਿੱਚ 17-21,7-21 ਅੰਕਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਡਬਲਜ਼ ਮੁਕਾਬਲਿਆਂ ਵਿੱਚ ਕ੍ਰਿਸ਼ਨਾ ਪ੍ਰਸਾਦ ਗਰਗਾ ਅਤੇ ਵਿਸ਼ਨੂੰਵਰਧਨ ਗੌਡ ਪੰਜਾਲਾ ਦੀ ਪੁਰਸ਼ ਜੋੜੀ ਵੀ ਇੰਡੋਨੇਸ਼ੀਆ ਦੀ ਜੋੜੀ ਹੱਥੋਂ ਹਾਰ ਗਈ। ਬੋਕਕਾ ਨਵਨੀਤ ਅਤੇ ਬੀ ਸੁਮਿਤ ਰੈਡੀ ਦੀ ਜੋੜੀ ਨੂੰ ਮਲੇਸ਼ੀਆ ਦੀ ਜੋੜੀ ਨੇ ਹਰਾਇਆ। -ਪੀਟੀਆਈ



Most Read

2024-09-20 05:42:24