World >> The Tribune


ਰਾਸ਼ਟਰਪਤੀ ਕੋਵਿੰਦ ਦਾ ਨੀਦਰਲੈਂਡਜ਼ ’ਚ ਸ਼ਾਹੀ ਸਵਾਗਤ


Link [2022-04-06 06:34:36]



ਐਮਸਟਰਡਮ, 5 ਅਪਰੈਲ

ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਦਾ ਅੱਜ ਨੀਦਰਲੈਂਡਜ਼ ਵਿਚ ਸ਼ਾਹੀ ਸਵਾਗਤ ਕੀਤਾ ਗਿਆ। ਯੂਰਪੀ ਮੁਲਕ ਵਿਚ ਪੁੱਜੇ ਰਾਸ਼ਟਰਪਤੀ ਦਾ ਇੱਥੇ ਰਾਜਾ ਵਿਲੇਮ-ਐਲਗਜ਼ੈਂਡਰ ਤੇ ਰਾਣੀ ਮੈਕਸਿਮਾ ਨੇ ਸਵਾਗਤ ਕੀਤਾ। ਕੋਵਿੰਦ ਸੋਮਵਾਰ ਇੱਥੇ ਪੁੱਜੇ ਸਨ ਤੇ ਕਿਸੇ ਭਾਰਤੀ ਰਾਸ਼ਟਰਪਤੀ ਨੇ 34 ਸਾਲ ਬਾਅਦ ਨੀਦਰਲੈਂਡਜ਼ ਦਾ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ 1988 ਵਿਚ ਆਰ. ਵੈਂਕਟਰਮਨ ਯੂਰਪੀ ਮੁਲਕ ਦੇ ਦੌਰੇ ਉਤੇ ਗਏ ਸਨ। ਰਾਸ਼ਟਰਪਤੀ ਨੇ ਇੱਥੇ ਡੈਮ ਸਕੁਏਅਰ 'ਤੇ ਸ਼ਰਧਾਂਜਲੀ ਭੇਟ ਕੀਤੀ। ਕੋਵਿੰਦ ਨੀਦਰਲੈਂਡਜ਼ ਦੇ ਰਾਜੇ ਦੇ ਸੱਦੇ ਉਤੇ ਉੱਥੇ ਗਏ ਹਨ। ਉਹ 4-7 ਅਪਰੈਲ ਤੱਕ ਉੱਥੇ ਰਹਿਣਗੇ। ਭਾਰਤੀ ਰਾਸ਼ਟਰਪਤੀ ਯੂਰਪੀ ਮੁਲਕ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਨਾਲ ਵੀ ਮੁਲਾਕਾਤ ਕਰਨਗੇ। ਭਾਰਤ ਤੇ ਨੀਦਰਲੈਂਡਜ਼ ਆਪਣੇ ਕੂਟਨੀਤਕ ਰਿਸ਼ਤਿਆਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਸੋਮਵਾਰ ਕੋਵਿੰਦ ਨੇ ਨੀਦਰਲੈਂਡਜ਼ ਦੇ ਕਈ ਮੰਤਰੀਆਂ ਨਾਲ ਵੱਖ-ਵੱਖ ਮਸ਼ਹੂਰ ਥਾਵਾਂ ਦਾ ਦੌਰਾ ਵੀ ਕੀਤਾ ਸੀ। ਜ਼ਿਕਰਯੋਗ ਹੈ ਕਿ ਨੀਦਰਲੈਂਡਜ਼, ਭਾਰਤ ਦਾ ਮਹੱਤਵਪੂਰਨ ਆਰਥਿਕ ਤੇ ਵਪਾਰਕ ਭਾਈਵਾਲ ਹੈ। ਭਾਰਤੀ ਭਾਈਚਾਰਾ ਵੀ ਇੱਥੇ ਵੱਡੀ ਗਿਣਤੀ ਵਿਚ ਰਹਿੰਦਾ ਹੈ। -ਪੀਟੀਆਈ



Most Read

2024-09-20 15:39:50