World >> The Tribune


ਜਨਰਲ ਨਰਵਾਣੇ ਵੱਲੋਂ ਸਿੰਗਾਪੁਰ ਦੀ ਫ਼ੌਜੀ ਲੀਡਰਸ਼ਿਪ ਨਾਲ ਮੁਲਾਕਾਤ


Link [2022-04-06 06:34:36]



ਸਿੰਗਾਪੁਰ, 5 ਅਪਰੈਲ

ਭਾਰਤ ਦੇ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਅੱਜ ਸਿੰਗਾਪੁਰ ਦੀ ਚੋਟੀ ਦੀ ਫ਼ੌਜੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਮੁਲਕਾਂ ਨੇ ਆਪਣੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਮਜ਼ਬੂਤ ਰੱਖਿਆ ਸਬੰਧਾਂ ਨੂੰ ਕਾਇਮ ਰੱਖਣ ਪ੍ਰਤੀ ਵਚਨਬੱਧਤਾ ਪ੍ਰਗਟ ਕੀਤੀ। ਭਾਰਤ ਦੇ ਫ਼ੌਜ ਮੁਖੀ ਸਿੰਗਾਪੁਰ ਦੇ ਤਿੰਨ ਦਿਨਾਂ ਦੇ ਦੌਰੇ ਉਤੇ ਆਏ ਹਨ। ਉਨ੍ਹਾਂ ਸਿੰਗਾਪੁਰ ਦੇ ਰੱਖਿਆ ਮੰਤਰੀ ਡਾ. ਨਗ ਏਂਗ ਹੈੱਨ ਨਾਲ ਮੁਲਾਕਾਤ ਕੀਤੀ ਤੇ ਖੇਤਰੀ ਭੂਗੋਲਿਕ-ਸਿਆਸੀ ਮੁੱਦਿਆਂ ਉਤੇ ਵਿਚਾਰ-ਚਰਚਾ ਕੀਤੀ। ਇਸ ਦੌਰਾਨ ਦੁਵੱਲੇ ਫ਼ੌਜੀ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਉਤੇ ਵੀ ਗੱਲਬਾਤ ਹੋਈ। ਜਨਰਲ ਨਰਵਾਣੇ ਸਿੰਗਾਪੁਰ ਦੇ ਫ਼ੌਜ ਮੁਖੀ ਬ੍ਰਿਗੇਡੀਅਰ ਜਨਰਲ ਡੇਵਿਡ ਨਿਓ ਨੂੰ ਵੀ ਮਿਲੇ। ਇਸ ਮੌਕੇ ਭਾਰਤੀ ਜਨਰਲ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਨਰਵਾਣੇ ਨੇ ਸਿੰਗਾਪੁਰ ਦੇ ਕਈ ਸੈਨਿਕ ਸਿਖ਼ਲਾਈ ਕੇਂਦਰਾਂ ਦਾ ਵੀ ਦੌਰਾ ਕੀਤਾ। ਉਹ ਚਾਂਗੀ ਜਲ ਸੈਨਾ ਬੇਸ 'ਤੇ ਵੀ ਗਏ ਅਤੇ ਗੋਹ ਕੇਂਗ ਸਵੀ ਕਮਾਂਡ ਤੇ ਸਟਾਫ਼ ਕਾਲਜ ਵਿਚ ਭਾਸ਼ਣ ਦਿੱਤਾ। -ਪੀਟੀਆਈ



Most Read

2024-09-20 15:33:28